ਭਵਾਨੀਗੜ੍ਹ(ਗੁਰਵਿੰਦਰ ਸਿੰਘ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਸ੍ਰੀਮਤੀ ਸ਼ੀਨੂੰ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਮੇਲੇ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲੈਂਦੇ ਹੋਏ ਅਤੇ ਵੱਖ ਵੱਖ ਕਿਰਿਆਵਾਂ ਕਰਦੇ ਹੋਏ ਗਣਿਤ ਨੂੰ ਸੌਖੇ ਢੰਗ ਨਾਲ ਸਮਝਣ ਦੇ ਨੁਕਤੇ ਦੱਸੇ ਇਸ ਮੇਲੇ ਵਿਚ ਡਿਪਟੀ ਡੀ.ਈ.ਓ ਸੰਗਰੂਰ ਸ੍ਰੀ ਅੰਮ੍ਰਿਤਪਾਲ ਸਿੰਘ ਸਿੱਧੂ ਅਤੇ ਬੀ.ਐਮ ਮੈਥ ਮੁਹੰਮਦ ਅਕਰਮ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਗਣਿਤ ਕਿਰਿਆਵਾਂ ਸਬੰਧੀ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਸੰਤੋਖ ਮਈ ਉੱਤਰ ਦਿੱਤੇ ਇਸ ਮੌਕੇ ਐਸ.ਐਮ.ਸੀ ਕਮੇਟੀ ਦੇ ਪ੍ਰਧਾਨ ਸ੍ਰੀ ਮਤੀ ਹਰਵਿੰਦਰ ਕੌਰ ਅਤੇ ਹੋਰ ਮੈਂਬਰਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਇਸ ਮੇਲੇ ਦਾ ਸੰਚਾਲਨ ਸਕੂਲ ਮੁਖੀ ਸ੍ਰੀਮਤੀ ਸ਼ੀਨੂ ਅਤੇ ਮੈਥ ਮਿਸਟ੍ਰੈਸ ਸ੍ਰੀਮਤੀ ਦੀਪਿਕਾ ਰਾਣੀ ਜੀ ਵੱਲੋਂ ਕੀਤਾ ਗਿਆ ਸਰਕਾਰੀ ਹਾਈ ਸਕੂਲ ਬਲਿਆਲ ਦਾ ਇਸ ਮੇਲਾ ਯਾਦਗਾਰੀ ਹੋ ਨਿੱਬੜਿਆ ਅਤੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਰਿਫੈਸ਼ਮੈਂਟ ਵੀ ਦਿੱਤੀ ਗਈ ਸਕੂਲ ਮੁਖੀ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ, ਨਿਰਮਲ ਸਿੰਘ, ਜਸਵੀਰ ਕੌਰ ਪੰਜਾਬੀ, ਜਸਵੀਰ ਕੌਰ ਪੀ.ਟੀ.ਆਈ, ਪਰਮਜੀਤ ਕੌਰ ਦੀਪਿਕਾ ਰਾਣੀ, ਮੋਨਿਕਾ, ਪ੍ਰੀਤ ਸਿੰਗਲਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ।