ਭਵਾਨੀਗੜ ( ਗੁਰਵਿੰਦਰ ਸਿੰਘ) ਰਹਿਬਰ ਫਾਊਡੇਸ਼ਨ ਭਵਾਨੀਗੜ੍ ਵਿਖੇ “ਤੀਜ ਦਾ ਤਿਉਹਾਰ” ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੋਰਾਨ ਮੁੱਖ ਮਹਿਮਾਨ ਦੇ ਤੋਰ ਤੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾH ਐਮ.ਐਸ.ਖਾਨ, ਚੇਅਰਪਰਸਨ ਡਾ.ਕਾਫਿਲਾ ਖਾਨ ਸ਼ਾਮਲ ਹੋਏ ਜਿਨ੍ਹਾਂ ਦਾ ਸਾਰੇ ਅਧਿਆਪਕਾਂ ਅਤੇ ਵਿਦਆਰਥੀਆਂ ਵੱਲੋ ਦਿਲੋਂ ਸਵਾਗਤ ਕੀਤਾ ਗਿਆ। ਚੇਅਰਮੈਨ ਡਾH ਐਮ.ਐਸ.ਖਾਨ ਨੇ ਪਰਿਵਾਰ ਵਿੱਚ ਧੀਆਂ ਦੀ ਸਾਰਥਕਤਾ ਉਤੇ ਜੋਰ ਦਿੱਤਾ। ਇਸ ਪ੍ਰੋਗਰਾਮ ਦੌਰਾਨ ਵਿਦਆਰਥੀਆਂ ਅਤੇ ਸਟਾਫ ਵੱਲੋ ਬੜੇ ਹੀ ਜੋਸ਼ ਨਾਲ ਭਾਗ ਲਿਆ ਗਿਆ। ਕਾਲਜ਼ ਦੀਆਂ ਵਿਦਆਰਥਣਾਂ ਨੇ ਸ਼ਾਨਦਾਰ ਪਹਿਰਾਵੇ ਪਹਿਨੇ ਹੋਏ ਸਨ ਅਤੇ ਉਨ੍ਹਾਂ ਵੱਲੋ ਰਵਾਇਤੀ ਲੋਕ ਗੀਤਾਂ, ਗਿੱਧਾ ਨਾਲ ਸਰੋਤਿਆਂ ਨੂੰ ਮੋਹਿਤ ਕੀਤਾ ਗਿਆ। ਵਿਦਆਰਥੀਆਂ ਵਿਚ ਤੀਜ ਦਾਤਿਉਹਾਰ ਮਨਾਉਣ ਦਾ ਬਹੁਤ ਉਤਸ਼ਾਹ ਸੀ ਚੇਅਰਪਰਸਨ ਡਾ. ਕਾਫਿਲਾ ਖਾਨ ਨੇ ਸੱਭਿਆਚਾਰਕ ਜੜ੍ਹਾਂ ਨੂੰ ਯਾਦ ਕਰਾਉਣ ਲਈ ਕਾਲਜ਼ ਦੀਆਂ ਵਿਦਆਰਥਣਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਵਿਦਆਰਥਣਾਂ ਵੱਲੋ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਨਰਸਿੰਗ, ਬੀHਐਡ ਅਤੇ ਬੀ.ਯੂ.ਐਮ.ਐਸ ਦਾ ਸਮੂਹ ਸਟਾਫ ਅਤੇ ਵਿਦਆਰਥੀ ਵੀ ਸਾਮਿਲ ਸਨ।