ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜਿਥੇ ਅੱਜ ਪੂਰੇ ਭਾਰਤ ਦੇਸ਼ ਵਿੱਚ ਅਜ਼ਾਦੀ ਦਿਵਸ ਤੇ ਭਾਰਤ ਦੇਸ਼ ਲਈ ਨਾਮਣਾ ਖੱਟਣ ਵਾਲਿਆਂ ਨੂੰ ਹਰ ਜਗ੍ਹਾ ਅਜ਼ਾਦੀ ਦਿਵਸ ਤੇ ਸਨਮਾਨਿਤ ਕੀਤਾ ਗਿਆ ਉਥੇ ਹੀ ਅੱਜ ਭਵਾਨੀਗੜ੍ਹ ਬਾਲਦ ਕੋਠੀ ਐਸ ਡੀ ਐਮ ਦਫਤਰ ਵਿਖੇ ਪੈਰਾ ਅਥਲੀਟ ਗੋਲਡ ਵਿਜੇਤਾ ਨੌਜਵਾਨ ਪਵਿੱਤਰ ਸਿੰਘ ਸੰਗਤਪੁਰਾ ਨੂੰ ਭਵਾਨੀਗੜ੍ਹ ਦੇ ਐਸ ਡੀ ਐਮ ਸ੍ਰ ਅਤੇ ਤਹਿਸੀਲਦਾਰ ਰਾਜੇਸ਼ ਅਹੂਜਾ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਉਪਰੰਤ ਗੋਲਡ ਵਿਜੇਤਾ ਪਵਿੱਤਰ ਸਿੰਘ ਨੇ ਖੁਸ਼ੀ ਭਰੇ ਲਹਿਜੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ 15 ਅਗਸਤ ਅਜ਼ਾਦੀ ਦਿਵਸ਼ ਤੇ ਸਨਮਾਨਿਤ ਹੋਣ ਤੇ ਮੈਨੂੰ ਬਹੁਤ ਮਾਣ ਅਤੇ ਖੁਸ਼ੀ ਮਿਲ਼ੀ ਹੈ ਜਿਸ ਨੂੰ ਮੈ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਉਨਾਂ ਕਿਹਾ ਅੱਜ਼ ਮੈਨੂੰ ਜੋ ਸਨਮਾਣ ਐਸ ਡੀ ਐਮ ਵੱਲੋਂ ਮਿਲਿਆ ਉਹ ਮੇਰੇ ਲਈ ਬੇਸ਼ੁਮਾਰ ਕੀਮਤੀ ਅਤੇ ਵੱਡਮੁਲਾ ਸਨਮਾਣ ਹੈ । ਮੈ ਪਹਿਲਾਂ ਨਾਲੋਂ ਵੀ ਵੱਡੀ ਮਿਹਨਤ ਕਰ ਕੇ ਅਪਣਾ ਅਤੇ ਆਪਣੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਾਂਗਾ।