ਭਵਾਨੀਗੜ੍ਹ (ਗੁਰਵਿੰਦਰ ਸਿੰਘ ਭਵਾਨੀਗੜ੍ਹ) ਕੋਰੋਨਾ ਕਾਲ ਦੌਰਾਨ ਅਤੇ ਵੱਖ-ਵੱਖ ਸਮਾਜਿਕ ਭਲਾਈ ਕੰਮਾਂ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਣ ਵਾਲੀ ਭਵਾਨੀਗੜ੍ਹ ਦੀ ਸਮਾਜ ਸੇਵੀ ਸੰਸਥਾ ਡਾ ਬੀ ਆਰ ਅੰਬੇਡਕਰ ਕਲੱਬ ਭਵਾਨੀਗੜ੍ਹ ਵੱਲੋਂ ਮਿਤੀ 28-29 ਅਗਸਤ 2021 ਨੂੰ ਅੰਡਰ 21 ਕਿ੍ਕਟ ਟੂਰਨਾਮੈਂਟ ਭਵਾਨੀਗੜ੍ਹ ਦੇ ਗੁਰੂ ਤੇਗ਼ ਬਹਾਦਰ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆ ਹਨ ਅੱਜ ਭਵਾਨੀਗੜ੍ਹ ਵਿਖੇ ਕਲੱਬ ਦੇ ਪ੍ਰਧਾਨ ਬਖਸ਼ੀਸ਼ ਰਾਏ ਅਤੇ ਮੀਤ ਪ੍ਰਧਾਨ ਤੁਸ਼ਾਰ ਬਾਂਸਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਆਪ ਦੇ ਸੀਨੀਅਰ ਆਗੂ ਸ੍ਰੀ ਦਿਨੇਸ਼ ਬਾਂਸਲ ਕਰਨਗੇ ,ਸ੍ਰ ਰਿਪੂਦਮਨ ਸਿੰਘ ਢਿੱਲੋਂ ਸੀਨੀਅਰ ਅਕਾਲੀ ਆਗੂ ਅਤੇ ਸ੍ਰ.ਜਸਵਿੰਦਰ ਸਿੰਘ ਚੋਪੜਾ ਹਲਕਾ ਸਕੱਤਰ ਸੰਗਰੂਰ ਬਹੁਜਨ ਸਮਾਜ ਪਾਰਟੀ ਸਾਂਝੇ ਤੌਰ ਤੇ ਮੁੱਖ ਮਹਿਮਾਨ ਹੋਣਗੇ ਅਤੇ ਭਵਾਨੀਗੜ੍ਹ ਐਸ .ਡੀ.ਐਮ ਸ੍ਰੀ ਪ੍ਰਮੋਦ ਸਿੰਗਲਾ ਜੀ ਅਤੇ ਭਵਾਨੀਗੜ੍ਹ ਥਾਣਾ ਮੁਖੀ ਸ੍ਰ ਗੁਰਦੀਪ ਸਿੰਘ ਸੰਧੂ ਨੂੰ ਵਿਸ਼ੇਸ਼ ਸਨਮਾਨ ਲਈ ਮੁੱਖ਼ ਸਨਮਾਣ ਚਿੰਨ੍ਹ ਦੇ ਕੇ ਹੋਰ ਵੀ ਇਲਾਕੇ ਦਾ ਨਾਂਮ ਰੌਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।ਇਸ ਮੌਕੇ ਕਲੱਬ ਮੈਬਰਜ਼ ਅਮਿਤ ਕੋਸਲ, ਗੋਲਡੀ ਲਾਲਕਾ, ਉਪਕਾਰ ਸਿੰਘ ਬਖੋਪੀਰ, ਚਿਰਾਗ ਪਾਹਵਾ, ਜਸਦੀਪ ਚੋਪੜਾ, ਬਿੱਟੂ ਸੱਲਣ, ਵਿਸ਼ਾਲ , ਅਮਨ ਉਪਲ, , ਕੁਲਦੀਪ ਚੋਪੜਾ, ਸੁਖਚੈਨ ਸਿੰਘ ਫੌਜੀ, ਵਿਜੈ ਬਲਿਆਲ, ਅਤੇ ਲਾਡੀ ਫੱਗੂਵਾਲਾ ਹਾਜ਼ਰ ਸਨ।