ਭਵਾਨੀਗੜ੍ਹ, 27 ਅਗਸਤ (ਗੁਰਵਿੰਦਰ ਸਿੰਘ ਭਵਾਨੀਗੜ੍ਹ)-ਡਾ. ਗੁਨਿੰਦਰਜੀਤ ਮਿੰਕੂ ਜਵੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ ਦੀ ਲੋਕ ਭਲਾਈ ਸੰਸਥਾ ਜਪਹਰ ਵੈੱਲਫੇਅਰ ਸੁਸਾਇਟੀ ਰਜਿ. ਸੰਗਰੂਰ ਵੱਲੋਂ ਪਿੰਡ ਬਟਰਿਆਣਾ ਵਿਖੇ ਖੋਲ੍ਹੇ ਗਏ ਮੁਫਤ ਸਿਲਾਈ ਸੈਂਟਰ ਵਿੱਚ ਅੱਜ ਲੋੜਵੰਦ ਬੱਚਿਆਂ ਲਈ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਡਾ. ਜਵੰਦਾ ਨੇ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਸਾਰੇ ਪਿੰਡਾਂ ਵਿਚ ਸਾਡੀ ਸੰਸਥਾ ਵਲੋਂ ਮੁਫਤ ਸਿਲਾਈ ਸੈਂਟਰ ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਹੱਥੀਂ ਹੁਨਰ ਸਿਖਾਉਣ ਲਈ ਸਾਡੀ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਡਾ. ਜਵੰਧਾ ਨੇ ਦੱਸਿਆ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਕਾਰਨ ਹਰ ਵਰਗ ਦੇ ਲੋਕਾਂ ਨੂੰ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਇਸ ਕਰਕੇ ਲੜਕੀਆਂ ਨੂੰ ਹੱਥੀਂ ਹੁਨਰ ਪ੍ਰਾਪਤ ਕਰਕੇ ਆਪਣਾ-ਆਪਣਾ ਰੁਜਗਾਰ ਚਲਾ ਸਕਦੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਲਾਰਾ ਬਲਿਆਲ, ਕੁਲਦੀਪ ਮੁਨਸ਼ੀਵਾਲਾ, ਮਨਪ੍ਰੀਤ ਸੰਗਰੂਰ, ਟੀਟੂ ਬਟੜਿਆਣਾ, ਜਸਬੀਰ ਕੌਰ, ਜਸਪਾਲ ਕੌਰ, ਮਹਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।