ਭਵਾਨੀਗੜ (ਗੁਰਵਿੰਦਰ ਸਿੰਘ) ਡਾ ਗੁਨਿੰਦਰਜੀਤ ਮਿੰਕੂ ਜਵੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ ਸੀਨੀਅਰ ਆਗੂ ਆਮ ਆਦਮੀ ਪਾਰਟੀ ਸੰਗਰੂਰ ਜੀ ਨੇ ਪਿੰਡ ਮਾਝੀ ਅਤੇ ਬਖਤੜਾ ਵਿਖੇ ਉਨ੍ਹਾਂ ਦੀ ਲੋਕ ਭਲਾਈ ਸੰਸਥਾ ਜਪਹਰ੍ ਵੈੱਲਫੇਅਰ ਸੁਸਾਇਟੀ ਵੱਲੋਂ ਖੋਲ੍ਹੇ ਗਏ ਫ੍ਰੀ ਸਿਲਾਈ ਸੈਂਟਰਾਂ ਵਿਚ 10 ਸਿਲਾਈ ਮਸ਼ੀਨਾਂ ਵੰਡੀਆਂ। ਸ. ਜਵੰਧਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਬਲਾਕ ਭਵਾਨੀਗੜ੍ਹ ਦੇ ਸਾਰੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਦੇ ਲਈ ਫ੍ਰੀ ਸਿਲਾਈ ਸੈਂਟਰ ਖੋਲ੍ਹੇ ਗਏ ਹਨ ਜਿਹੜੇ ਲੋੜਵੰਦ ਬੱਚਿਆਂ ਕੋਲੋਂ ਸਿਲਾਈ ਮਸ਼ੀਨਾ ਨਹੀਂ ਸਾਡੀ ਸੰਸਥਾ ਵਲੋਂ ਉਨ੍ਹਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਸ. ਜਵੰਧਾ ਨੇ ਦੱਸਿਆ ਸਾਡੀ ਸੰਸਥਾ ਦਾ ਮੁੱਖ ਮਕਸਦ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਹੈ ਤਾਂ ਜੋ ਕਿ ਉਹ ਹੱਥੀਂ ਹੁਨਰ ਸਿੱਖ ਕੇ ਆਪਣਾ ਰੁਜ਼ਗਾਰ ਖੁਦ ਚਲਾ ਸਕਣ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਚਲਾ ਸਕਣ। ਉਨ੍ਹਾਂ ਬੱਚੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਿਲਾਈ ਨੂੰ ਹੀ ਆਪਣਾ ਰੁਜ਼ਗਾਰ ਬਣਾਉਣ। ਸ. ਜਵੰਧਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ, ਅਤਿ ਗ਼ਰੀਬ ਲੜਕੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਵੀ ਸ਼ੁਰੂ ਕੀਤੀ ਹੋਈ ਹੈ ਅਤੇ ਲੋੜਵੰਦ ਪਰਿਵਾਰਾਂ ਨੂੰ ਇਲਾਜ ਵਿੱਚ ਵੀ ਮਦਦ ਕੀਤੀ ਜਾਂਦੀ ਹੈ। ਪਿੰਡ ਮਾਝੀ ਅਤੇ ਬਖਤੜੀ ਦੀਆਂ ਔਰਤਾਂ ਵੱਲੋਂ ਸ. ਜਵੰਧਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਲਾਰਾ ਬਲਿਆਲ, ਕੁਲਦੀਪ ਮੁਨਸ਼ੀਵਾਲਾ, ਮਨਪ੍ਰੀਤ ਸੰਗਰੂਰ, ਰੁਪਿੰਦਰ ਰੂਪੀ, ਹਰਪ੍ਰੀਤ ਕੌਰ, ਜਸਬੀਰ ਕੌਰ, ਸੰਦੀਪ ਬਖਤੜੀ, ਬਸ਼ੀਰਾ ਖ਼ਾਨ, ਸਰਬਜੀਤ ਕੌਰ ਤੇ ਰਿੰਪੀ ਕੌਰ ਆਦਿ ਹਾਜ਼ਰ ਸਨ।