ਡੀ ਸੀ ਸੰਗਰੂਰ ਨੇ ਸੋਪੀਆ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ ਨੂੰ ਪ੍ਰੈਸ ਦਫਤਰ ਦੀਆਂ ਚਾਬੀਆਂ
ਪ੍ਰੈਸ ਨੂੰ ਜਗਾ ਦੇਣ ਲਈ ਸਮੂਹ ਪੱਤਰਕਾਰਾ ਨੇ ਕੈਬਨਿਟ ਮੰਤਰੀ ਸਿੰਗਲਾ ਦਾ ਕੀਤਾ ਧੰਨਵਾਦ

ਭਵਾਨੀਗੜ (ਗੁਰਵਿੰਦਰ ਸਿੰਘ) ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਆਦੇਸ਼ਾਂ ਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਅੱਜ ਇੱਥੇ ਨਗਰ ਕੌਂਸਲ ਭਵਾਨੀਗੜ੍ਹ ਦੇ ਨੇੜੇ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਦਫਤਰ ਲਈ ਦੋ ਕਮਰਿਆਂ ਦੀਆਂ ਚਾਬੀਆਂ ਨਗਰ ਕੌਂਸਲ ਦੇ ਅਧਿਕਾਰੀਆਂ ਰਾਹੀਂ ਪ੍ਰੈਸ ਨੂੰ ਸੌਪੀਆਂ। ਇੱਥੇ ਇਹ ਦੱਸਣਯੋਗ ਹੈ ਕਿ ਭਵਾਨੀਗੜ੍ਹ ਦੇ ਪੱਤਰਕਾਰ ਭਾਈਚਾਰੇ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਸਮੂਹ ਪੱਤਰਕਾਰ ਭਾਈਚਾਰੇ ਲਈ ਸਾਂਝੀ ਥਾਂ ਦਿੱਤੀ ਜਾਵੇ। ਇਸ ਤੇ ਕਾਰਵਾਈ ਕਰਦਿਆਂ ਅੱਜ ਇਹ ਮੰਗ ਪੂਰੀ ਕਰ ਦਿੱਤੀ।  ਕਲੱਬ ਦੇ ਨੁਮਾਇੰਦੇ ਰਣਧੀਰ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਸਕਰੌਦੀ, ਜਰਨੈਲ ਸਿੰਘ ਮਾਝੀ,ਮੁਕੇਸ਼ ਕੁਮਾਰ ਸਿੰਗਲਾ,ਮੇਜਰ ਸਿੰਘ ਮੱਟਰਾਂ  ਅਤੇ ਗੁਰਦਰਸ਼ਨ ਸਿੰਘ ਸਿੱਧੂ.ਗੁਰਵਿੰਦਰ ਸਿੰਘ ਰੋਮੀ.ਅਮਨਦੀਪ ਸਿੰਘ ਮਾਝਾ.ਕ੍ਰਿਸ਼ਨ ਕੁਮਾਰ ਗਰਗ.ਵਿਜੇ ਸਿੰਗਲਾ .ਰਸ਼ਪਿੰਦਰ ਸਿੰਘ ਪ੍ਰਿੰਸ.ਵਿਜੇ ਗਰਗ.ਰਾਜ ਕੁਮਾਰ ਖੁਰਮੀ.ਮੁਕੇਸ਼ ਸਿੰਗਲਾ .ਵਿਕਾਸ ਮਿੱਤਲ.ਤਰਸੇਮ ਕਾਸਲ.ਲਵਲੀ ਕੋਸ਼ਲ. ਮਨਦੀਪ ਅੱਤਰੀ.ਭੀਮਾ ਭੱਟੀਵਾਲ.ਰਾਜੀਵ ਸ਼ਰਮਾ.ਇਕਬਾਲ ਖਾਨ ਬਾਲੀ ਨੇ ਕੈਬਨਿਟ ਮੰਤਰੀ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਖੁਸ਼ੀ ਦਾ ਮੌਕਾ ਪੱਤਰਕਾਰ ਭਾਈਚਾਰੇ ਦੀ ਏਕਤਾ ਅਤੇ ਇਤਫਾਕ ਨਾਲ ਪ੍ਰਾਪਤ ਹੋਇਆ ਹੈ। ਇਸ ਮੌਕੇ ਸਮੂਹ ਪੱਤਰਕਾਰਾਂ, ਬਲਵਿੰਦਰ ਸਿੰਘ ਘਾਬਦੀਆ ਸਮੇਤ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਸਾਂਝੀ ਕੀਤੀ।