ਕੈਬਨਿਟ ਮੰਤਰੀ ਸਿੰਗਲਾ ਵਲੋ ਭੇਜੀ ਗਰਾਟ ਨਾਲ ਲੈਟਰ ਦਾ ਕੰਮ ਸ਼ੁਰੂ
ਸ਼ਮਸੇਰ ਬੁੱਬੂ ਨੇ ਕੈਬਨਿਟ ਮੰਤਰੀ ਸਿੰਗਲਾ ਦਾ ਕੀਤਾ ਧੰਨਵਾਦ

ਭਵਾਨੀਗੜ (ਗੁਰਵਿੰਦਰ ਸਿੰਘ) ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਵਿਕਾਸ ਕਾਰਜਾਂ ਦੀ ਚੱਲ ਰਹੀ ਲੜੀ ਦੇ ਚਲਦਿਆਂ ਪਿਛਲੇ ਦਿਨੀ ਵਾਲਮਿਕੀ ਧਰਮਸ਼ਾਲਾ ਨੂੰ 5 ਲੱਖ ਰੁਪੈ ਦੇਣ ਦਾ ਅੇਲਾਨ ਕੀਤਾ ਗਿਆ ਸੀ ਤੇ ਅੱਜ ਵਾਲਮਿਕੀ ਧਰਮਸ਼ਾਲਾ ਵਿਖੇ ਲੈਟਰ ਪੈਣ ਦਾ ਕੰਮ ਸ਼ੁਰੂ ਹੋ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ਼ਮਸ਼ੇਰ ਸਿੰਘ ਬੱਬੂ ਨੇ ਕਿਹਾ ਕਿ ਅਸੀਂ ਵਿਜੇਂਦਰ ਸਿੰਗਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਹਨਾਂ ਨੇ ਵਾਲਮਿਕੀ ਭਾਈਚਾਰੇ ਨੂੰ ਮਾਨ ਸਨਮਾਨ ਬਖਸ਼ਿਆ ਹੈ ਤੇ ਵਾਲਮੀਕ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਟ ਭੇਜੀ ਇਸ ਮੌਕੇ ਨਗਰ ਕੌਂਸਲ ਦੇ ਉਪ-ਪ੍ਰਧਾਨ ਵਰਿੰਦਰ ਮਿੱਤਲ, ਇਕਬਾਲ ਤੂਰ, ਸੰਜੂ ਵਰਮਾ, ਤੋਂ ਇਲਾਵਾ ਆਲ ਇੰਡੀਆ ਰੰਗਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਬੱਬੂ ਮੀਤ ਪ੍ਰਧਾਨ ਕਮਲਜੀਤ ਸਿੰਘ (ਰਾਏ ਸਿੰਘ ਵਾਲਾ), ਭੁੱਲਰ ਸਿੰਘ, ਟੋਨੀ ਸਿੰਘ, ਰਵੀ,ਠੇਕੇਦਾਰ ਵਿਨੋਦ, ਸੁਖਪਾਲ ਸਿੰਘ, ਸੁੱਖਾ ਗਿਰ, ਗੋਪਾਲ ਗਿਰ ਤੋਂ ਇਲਾਵਾ ਹੋਰ ਵੀ ਵਾਲਮੀਕੀ ਸਮਾਜ ਦੇ ਮੈਂਬਰ ਮੌਜੂਦ ਸਨ ।