ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬੇਟੇ ਦੇ ਜਨਮ ਜਾ ਸਵਾਗਤ ਤਾ ਸਭ ਨੇ ਵੇਖਿਆ ਅਤੇ ਸੁਣਿਆ ਹੋਵੇਗਾ ਪਰ ਭਵਾਨੀਗੜ੍ਹ ਨੇੜਲੇ ਪਿੰਡ ਆਲੋਅਰਖ ਵਿਖੇ ਆਲੋਅਰਖ ਯੂਥ ਸਪੋਰਟਸ ਕਲੱਬ ਦੇ ਆਗੂ ਸੁਖਦੇਵ ਸਿੰਘ ਸੁੱਖਾ ਅਤੇ ਪ੍ਰੀਵਾਰ ਵੱਲੋਂ ਨਵਜੰਮੀ ਬੇਟੀ ਗੁਰਮਨਪ੍ਰੀਤ ਕੌਰ ਦਾ ਪਿੰਡ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਸੁੱਖਾ ਦੀ ਸੁਪਤਨੀ ਬਲਵਿੰਦਰ ਕੌਰ ਦੀ ਕੁੱਖੋਂ ਬੇਟੀ ਨੇ ਮਲੇਰਕੋਟਲਾ ਵਿਖੇ ਜਨਮ ਲਿਆ ਸੀ ਤੇ ਬੀਤੇ ਦਿਨੀਂ ਪਿੰਡ ਆਲੋਅਰਖ ਪਹੁੰਚਣ ਤੇ ਨੰਨ੍ਹੀ ਪਰੀ ਨੂੰ ਰਿਸ਼ਤੇਦਾਰਾਂ , ਯਾਰਾਂ ਦੋਸਤਾਂ ਅਤੇ ਪਿੰਡ ਵਾਸੀਆਂ ਨੇ ਰਲ਼ ਮਿਲ਼ ਕੇ ਪਿੰਡ ਦੇ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿੱਚ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਅਰਦਾਸ ਉਪਰੰਤ ਨੰਨ੍ਹੀ ਪਰੀ ਨੂੰ ਘਰ ਦੇ ਮੁੱਖ ਗੇਟ ਤੇ ਹਾਰ ਮਾਲ਼ਾ ਅਤੇ ਰੀਬਨ ਕੱਟ ਕੇ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ਼ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੀ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਧੀ ਦੇ ਵਿਆਹ ਤੇ ਤਾ ਹਰ ਕੋਈ ਖੁਸ਼ੀ ਮਨਾਉਂਦਾ ਹੈ ਜਦ ਕਿ ਉਸ ਦੀ ਘਰੋਂ ਵਿਦਾਈ ਹੁੰਦੀ ਹੈ ਤਾ ਮੈ ਸੋਚਿਆ ਕਿ ਕਿਉਂ ਨਾ ਬੇਟੀ ਦੇ ਸਵਾਗਤ ਦੀ ਦਿਲ ਖੋਲ੍ਹ ਖੁਸ਼ੀ ਮਨਾਈ ਜਾਵੇ ਜਦ ਕਿ ਨੰਨ੍ਹੀ ਪਰੀ ਸਾਡੇ ਘਰ ਆਈ ਹੈ ਕਿਉਂਕਿ ਧੀਆਂ ਹੀ ਹਨ ਜੋ ਮਾਂ ਬਾਪ ਦਾ ਹਰ ਦੁੱਖ-ਸੁੱਖ ਵਿੱਚ ਸਾਥ ਦਿੰਦੀਆਂ ਹਨ । ਉਨਾਂ ਖੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਵਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਜਿੰਨਾ ਨੇ ਮੈਨੂੰ ਅਣਮੋਲ ਦਾਤ ਬਖਸ਼ਿਸ਼ ਕੀਤੀ। ਇਸ ਮੌਕੇ ਸਵਾਗਤੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਕੂਲ ਟੀਚਰਜ਼, ਆਪ ਦੇ ਸੀਨੀਅਰ ਆਗੂ ਦਿਨੇਸ਼ ਬਾਂਸਲ, ਮਿੰਕੂ ਜਵੰਦਾ, ਨਰਿੰਦਰ ਕੌਰ ਭਰਾਜ, ਹਰਭਜਨ ਸਿੰਘ ਹੈਪੀ, ਗੁਰਪ੍ਰੀਤ ਸਿੰਘ ਫੌਜੀ,ਕਮਲ ਨਾਗਰਾ, ਗੁਰਸੰਗਤ ਸਿੰਘ ਅਵਤਾਰ ਸਿੰਘ ਈਲਵਾਲ, ਰਾਮ ਗੋਇਲ ਭਵਾਨੀਗੜ੍ਹ, ਰਾਜਿੰਦਰ ਗੋਗੀ , ਅਵਤਾਰ ਤਾਰੀ, ਬਲਜਿੰਦਰ ਸਿੰਘ , ਗੁਰਦੀਪ ਸਿੰਘ ਫੱਗੂਵਾਲਾ, ਮਨਪ੍ਰੀਤ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਸਕੱਤਰ ਜਸਵਿੰਦਰ ਸਿੰਘ ਚੋਪੜਾ ਨੇ ਬੇਟੀ ਅਤੇ ਪ੍ਰੀਵਾਰ ਨੂੰ ਮੁਬਾਰਕਬਾਦ ਦੇ ਨਾਲ਼ ਨਾਲ਼ ਇਸ ਵੱਡਮੁਲੇ ਸਵਾਗਤ ਦੀ ਸ਼ਲਾਘਾ ਕੀਤੀ ਤੇ ਸਭ ਨੇ ਨੰਨ੍ਹੀ ਪਰੀ ਨੂੰ ਪਿਆਰ ਅਤੇ ਅਸ਼ੀਰਵਾਦ ਦਿੱਤਾ।