ਭਵਾਨੀਗੜ੍ਹ, 18 ਸਤੰਬਰ/(ਗੁਰਵਿੰਦਰ ਸਿੰਘ) ਸ਼ਹਿਰ ਦਾ ਹੋਣਹਾਰ ਵਿਦਿਆਰਥੀ ਵਰੁਣ ਸਿੰਗਲਾ ਜਿਸ ਨੇ ਆਪਣੀ ਮੁੱਢਲੀ ਦਸਵੀਂ ਤਕ ਦੀ ਪੜ੍ਹਾਈ ਸੰਗਰੂਰ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ ਤੋਂ ਬਾਅਦ 'ਚ ਗਿਆਰ੍ਹਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਝਨੇੜੀ ਦੇ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਤੋਂ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਕੀਤੀ। ਮਿਹਨਤ ਅਤੇ ਲਗਨ ਨਾਲ ਵਰੁਣ ਸਿੰਗਲਾ ਨੇ ਇਸ ਸਾਲ ਜੁਲਾਈ ਵਿਚ ਐਲਾਨੇ ਬਾਰਵੀਂ ਜਮਾਤ (ਕਾਮਰਸ ਗਰੁੱਪ) ਦੇ ਨਤੀਜਿਆਂ 'ਚੋਂ 95.6 ਫ਼ੀਸਦ ਅੰਕ ਲੈ ਕੇ ਆਪਣੇ ਸਕੂਲ,ਭਵਾਨੀਗਡ਼੍ਹ ਇਲਾਕੇ ਦੇ ਨਾਲ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਹੋਣਹਾਰ ਵਿਦਿਆਰਥੀ ਵਰੁਣ ਸਿੰਗਲਾ ਨੇ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਦੇ ਹੋਏ ਚਾਰਟਰਡ ਅਕਾਊਂਟੈਂਟ (ਸੀ.ਏ) ਦੀ ਪੜ੍ਹਾਈ ਕਰਨ ਬਾਰੇ ਸੋਚਿਆ ਅਤੇ ਇਸ ਵਿਦਿਆਰਥੀ ਨੇ ਸੀ.ਏ ਫਾਊਂਡੇਸ਼ਨ ਦੀ ਪ੍ਰੀਖਿਆ ਦੀ ਤਿਆਰੀ ਕਿਸੇ ਵੀ ਇੰਸਟੀਚਿਊਟ ਤੋਂ ਕੋਚਿੰਗ ਲਏ ਬਿਨਾਂ ਪਹਿਲੀ ਵਾਰ ਵਿੱਚ ਹੀ ਪਾਸ ਕਰ ਕੇ ਅਪਣੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਕਿਉਂਕਿ ਵੱਡੇ ਵੱਡੇ ਕੋਚਿੰਗ ਸੈੰਟਰਾਂ 'ਚੋੰ ਵੀ ਇਸ ਸਬੰਧੀ ਕੋਚਿੰਗ ਲੈਣ ਦੇ ਬਾਵਜੂਦ ਬਹੁਤ ਸਾਰੇ ਬੱਚੇ ਇਹ ਪ੍ਰੀਖਿਆ ਪਾਸ ਨਹੀਂ ਕਰ ਸਕੇ। ਪ੍ਰੀਖਿਆ ਵਿਚ ਪੂਰੇ ਭਾਰਤ 'ਚੋਂ ਸਿਰਫ 27 ਫ਼ੀਸਦ ਬੱਚਿਆਂ ਨੇ ਹੀ ਇਹ ਪ੍ਰੀਖਿਆ ਪਾਸ ਕੀਤੀ ਹੈ।
ਵਰੁਣ ਸਿੰਗਲਾ।