ਭਵਾਨੀਗੜ ਚ ਕਿਸਾਨਾਂ ਵਲੋ ਨੈਸ਼ਨਲ ਹਾਈਵੇ ਜਾਮ
ਯੂਪੀ ਦੇ ਲਖਮੀਰਪੁਰ ਖੀਰੀ ਚ ਵਾਪਰੀ ਘਟਨਾ ਦੀ ਨਿੰਦਾ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਦੁਪਹਿਰ ਇੱਕ ਵਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਓੁਗਰਾਹਾ ਵਲੋ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਇਵੇ ਅਤੇ ਹੋਰ ਸ਼ਹਿਰਾ ਤੋ ਆਓੁਦੇ ਸਾਰੇ ਰਸਤਿਆਂ ਨੂੰ ਦੋ ਘੰਟਿਆ ਲਈ ਪੂਰੀ ਤਰਾਂ ਜਾਮ ਕਰ ਦਿੱਤਾ ਗਿਆ । ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਓੁਗਰਾਹਾ ਦੇ ਪ੍ਰਧਾਨ ਅਜਮੇਰ ਸਿੰਘ ਲੱਖੇਵਾਲ ਨੇ ਦੱਸਿਆ ਕਿ ਯੂਪੀ ਦੇ ਲਖਮੀਰਪੁਰ ਖੀਰੀ ਵਾਪਰੀ ਘਟਨਾ ਨਾਲ ਭਾਜਪਾ ਦਾ ਚੇਹਰਾ ਨੰਗਾ ਹੋਇਆ ਹੈ ਓੁਹਨਾ ਆਖਿਆ ਕਿ ਹੁਣ ਭਾਜਪਾ ਦੇ ਲੀਡਰ ਕਿਸਾਨਾ ਨੂੰ ਗੱਡੀਆਂ ਥੱਲੇ ਦੇਕੇ ਮਾਰਨਾ ਚਾਹੁੰਦੇ ਹਨ ਜਿਸ ਨੂੰ ਦੇਸ਼ ਦੇ ਕਿਸਾਨ ਬਿਲਕੁਲ ਵੀ ਸਹਿਣ ਨਹੀ ਕਰਨਗੇ। ਅੱਜ ਦੇ ਧਰਨੇ ਸਬੰਧੀ ਓੁਹਨਾ ਦੱਸਿਆ ਕਿ ਓੁਹਨਾ ਦਾ ਧਰਨਾ ਪਿਛਲੇ ਚਾਰ ਦਿਨਾ ਤੋ ਅੇਸ ਡੀ ਅੇਮ ਭਵਾਨੀਗੜ ਦੇ ਦਰਾ ਤੇ ਲੱਗਿਆ ਹੋਇਆ ਹੈ ਤੇ ਪਿਛਲੇ ਦਿਨੀ ਸ਼ਹੀਦ ਹੋਏ ਕਿਸਾਨ ਨੂੰ ਜਦੋ ਤੱਕ ਮੁਆਵਜਾ ਰਾਸ਼ੀ ਨਹੀ ਮਿਲਦੀ ਤਾ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।