ਪੰਜਾਬ ਦੇ ਵਿੱਦਿਅਕ ਅਦਾਰਿਆਂ ਚ ਕੱਲ ਸਰਕਾਰੀ ਛੁੱਟੀ
ਮਹਾਰਾਜਾ ਅਗਰਸੇਨ ਜਯੰਤੀ ਦੀ ਸਰਕਾਰੀ ਛੁੱਟੀ

ਚੰਡੀਗਡ਼੍ਹ (ਮਾਲਵਾ ਬਿਯੂਰੋ) ਪੰਜਾਬ ਸਰਕਾਰ ਦੇ ਵੱਲੋਂ ਕੱਲ੍ਹ ਪੂਰੇ ਪੰਜਾਬ ਦੇ ਅੰਦਰ ਮਹਾਰਾਜਾ ਅਗਰਸੇਨ ਜਯੰਤੀ ਮਨਾਈ ਜਾ ਰਹੀ ਹੈ। ਜਿਸ ਦੇ ਸੰਬੰਧ ਵਿਚ ਕੱਲ ਪੰਜਾਬ ਦੀ ਸਕੂਲ ਕਾਲਜ ਬੰਦ ਰੱਖਣ ਦਾ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਹੈ।ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀਪੀਆਈ, ਡੀਜੀਐਸਈ ਅਤੇ ਡੀ ਈ ਓ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਕੱਲ੍ਹ ਮਹਾਰਾਜਾ ਅਗਰਸੇਨ ਜਯੰਤੀ ਮੌਕੇ ਸਕੂਲਾਂ ਵਿੱਚ ਛੁੱਟੀ ਕੀਤੀ ਜਾਵੇ ਅਤੇ ਸਕੂਲਾਂ ਨੂੰ ਬੰਦ ਰੱਖਿਆ ਜਾਵੇ।