ਗੁਰਪ੍ਰਤਾਪ ਸਿੰਘ ਸਕਰੋਦੀ ਸਹਿਕਾਰੀ ਸਭਾ ਗਹਿਲਾ ਦੇ ਪ੍ਰਧਾਨ ਬਣੇ

ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਇੱਥੇ ਨੇੜਲੇ ਪਿੰਡ ਗਹਿਲਾਂ ਵਿਖੇ ਖੇਤੀਬਾੜੀ ਬਹੁ ਮੰਤਵੀ ਸਹਿਕਾਰੀ ਸੇਵਾ ਸਭਾ ਲਿਮਟਿਡ ਦੀ ਸਰਬਸੰਮਤੀ ਨਾਲ ਚੋਣ ਹੋਈ ਇਹ ਚੋਣ ਜਸਕਰਨ ਸਿੰਘ ਸਕੱਤਰ ਸਹਿਕਾਰੀ ਸਭਾ ਗਹਿਲਾਂ ਦੀ ਰੇਖ ਰੇਖ ਹੋਈ। ਇਸ ਚੋਣ ਚ ਗੁਰਪ੍ਰਤਾਪ ਸਿੰਘ ਸਕਰੌਦੀ ਨੂੰ ਪ੍ਰਧਾਨ ਚੁਣਿਆ ਗਿਆ । ਅਤੇ ਗੁਰਮੀਤ ਸਿੰਘ ਗਹਿਲਾਂ ਨੂੰ ਮੀਤ ਪ੍ਰਧਾਨ ਅਤੇ ਮਿੱਤ ਸਿੰਘ ਗਹਿਲਾਂ ਕਮੇਟੀ ਮੈਂਬਰ ,ਹਰਜਿੰਦਰ ਸਿੰਘ ਗਹਿਲਾਂ ਕਮੇਟੀ ਮੈਂਬਰ ,ਪਰਮਾਨੰਦ ਗਹਿਲਾਂ ਕਮੇਟੀ ਮੈਂਬਰ ,ਬਲਵਿੰਦਰ ਸਿੰਘ ਕਮੇਟੀ ਮੈਂਬਰ ਪਿੰਡ ਸਕਰੌਦੀ , ਸਰਬਜੀਤ ਕੌਰ ਕਮੇਟੀ ਮੈਂਬਰ ਪਿੰਡ ਸਕਰੌਦੀ ,ਪਰਮਿੰਦਰ ਸਿੰਘ ਕਮੇਟੀ ਮੈਂਬਰ , ਬਲਵਿੰਦਰ ਸਿੰਘ ਗਰੇਵਾਲ ਕਮੇਟੀ ਮੈਂਬਰ ,ਸਰਬਜੀਤ ਸਿੰਘ ਪਿੰਡ ਸਕਰੌਦੀ ਕਮੇਟੀ ਮੈਂਬਰ , ਮਨਜੀਤ ਕੌਰ ਕਮੇਟੀ ਮੈਂਬਰ ਪਿੰਡ ਗਹਿਲਾਂ ਆਦਿ ਹਾਜ਼ਰ ਸਨ ।