ਹਾਮੀ ਮਜ਼ਦੂਰ ਦੇ ਬੈਨਰ ਹੇਠ ਅੇਸ ਸੀ ਵਰਗ ਦੀ ਮੀਟਿੰਗ
ਚਮਨਦੀਪ ਮਿਲਖੀ ਨੇ ਕੀਤੀ ਸਮਾਜਿਕ ਕੰਮਾਂ ਦੀ ਚਰਚਾ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਪਿੰਡ ਮਾਝੀ ਵਿਖੇ ਹਾਮੀ ਮਜ਼ਦੂਰ ਦੇ ਮੁਹਿੰਮ ਤਹਿਤ ਐੱਸ ਸੀ ਭਾਈਚਾਰੇ ਦੀ ਇੱਕ ਮੀਟਿੰਗ ਰਵਿਦਾਸ ਧਰਮਸ਼ਾਲਾ ਵਿਖੇ ਹੋਈ ਇਸ ਮੌਕੇ ਵਿਸ਼ੇਸ ਤੌਰ ਤੇ ਹਾਮੀ ਮਜ਼ਦੂਰ ਦੇ ਮੁੱਖ ਸਰਪ੍ਰਸਤ ਚਮਨਦੀਪ ਸਿੰਘ ਮਿਲਖੀ ਜੀ ਤੇ ਇਸ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਲਾਰਾ ਬਲਿਆਲ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਐਸੀ .ਸੀਂ . ਸਮਾਜ ਨੂੰ ਇਕ ਮੰਚ ਤੇ ਆਉਣਾ ਚਾਹੀਦਾ ਹੈ ਪਿਛਲੇ ਸੱਤਰ ਸਾਲਾਂ ਤੋਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਗ਼ਰੀਬ ਲੋਕਾਂ ਦਾ ਸੋਸ਼ਣ ਕਰ ਰਹੇ ਹਨ ਗ਼ਰੀਬ ਦਿਨੋਂ ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਅਮੀਰ ਦਿਨੋਂ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਗ਼ਰੀਬ ਲੋਕਾਂ ਨੂੰ ਸਰਕਾਰਾਂ ਲਾਚਾਰ ਬਣਾ ਰਹੀਆਂ ਹਨ ਗ਼ਰੀਬ ਬੰਦੇ ਦੀ ਅੱਜ ਕਿਤੇ ਸੁਣਵਾਈ ਨਹੀਂ ਗ਼ਰੀਬਾਂ ਨਾਲ ਕੀਤੇ ਵਾਅਦੇ ਸਰਕਾਰਾਂ ਨੇ ਅੱਜ ਤੱਕ ਪੂਰੇ ਨਹੀਂ ਕੀਤੇ ਮਿਲਖੀ ਦੇ ਲਾਰਾ ਸਾਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੈ.ਸੀਂ ਸਮਾਜ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਕਿ ਆਪਾਂ ਇਨ੍ਹਾਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਮੁਨਵਾ ਸਕੀਏ ਇਸ ਮੌਕੇ ਐੱਸ ਸੀ ਭਾਈਚਾਰੇ ਦੇ ਲੋਕਾਂ ਨੇ ਹਾਮੀ ਮਜ਼ਦੂਰ ਦੇ ਸੰਸਥਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਚਮਨਦੀਪ ਮਿਲਖੀ ਸੰਗਰੂਰ ਗੁਰਪ੍ਰੀਤ ਲਾਰਾ ਬਲਿਆਲ ਨੂੰ ਸਰੋਪਾ ਦੇ ਕੇ ਸਨਮਾਨਤ ਵੀ ਕੀਤਾ ਇਸ ਮੌਕੇ ਹਾਮੀ ਮਜ਼ਦੂਰ ਸੰਸਥਾ ਦੇ ਮਾਝੀ ਪਿੰਡ ਦੇ ਮੈਂਬਰ ਹਰਪਾਲ ਸਿੰਘ ਕੇਸਰ ਸਿੰਘ ਸੁਖਦੇਵ ਸਿੰਘ ਕੁਲਦੀਪ ਸਿੰਘ ਬੀਰਪਾਲ ਸਿੰਘ ਕੁਲਵਿੰਦਰ ਸਿੰਘ ਸਤਿਗੁਰ ਸਿੰਘ ਰਾਜਵਿੰਦਰ ਕੌਰ ਅਮਨਪ੍ਰੀਤ ਕੌਰ ਸ਼ਿੰਦਰ ਕੌਰ ਹਰਪ੍ਰੀਤ ਕੌਰ ਬੀਰਪਾਲ ਉਹਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ