ਭਵਾਨੀਗੜ੍ਹ 14 ਅਕਤੂਬਰ (ਗੁਰਵਿੰਦਰ ਸਿੰਘ) ਬਹਾਵਲਪੁਰ ਯੂਥ ਵਿੰਗ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਕੁਮਾਰ ਸੁਖੀਜਾ ਦੀ ਅਗਵਾਈ ਵਿਚ ਅੱਜ ਇਕ ਗਰੀਬ ਪਰਿਵਾਰ ਰਾਮ ਚੰਦ ਦੀ ਸਪੁੱਤਰੀ ਜੋ ਕਿ ਨਾਭਾ ਕੈਂਚੀਆਂ ਬਾਲਦ ਕੋਠੀ ਵਿਖੇ ਰਹਿੰਦੇ ਹਨ, ਦਾ ਵਿਆਹ ਸੰਪੰਨ ਕਰਵਾਇਆ ਗਿਆ । ਇਸ ਮੌਕੇ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਰਾਜ ਕੁਮਾਰ ਖੁਰਮੀ(ਪੱਤਰਕਾਰ)ਨੇ ਉਨ੍ਹਾਂ ਦੇ ਯੂਥ ਵਿੰਗ ਨੂੰ ਬੇਨਤੀ ਕੀਤੀ ਕਿ ਸ਼੍ਰੀ ਰਾਮ ਚੰਦ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਖੁਦ ਰਾਮ ਚੰਦ ਟੀ.ਬੀ. ਦੀ ਬੀਮਾਰੀ ਨਾਲ ਲੜ੍ਹ ਰਿਹਾ ਹੈ। ਇਸ ਪਰਿਵਾਰ ਦੀ ਲੜਕੀ ਦਾ ਵਿਆਹ 15.10.2021 ਨੂੰ ਹੋਣਾ ਹੈ ਅਤੇ ਪਰਿਵਾਰ ਕੋਲ ਕੁੱਝ ਵੀ ਨਹੀਂ ਹੈ।ਰਾਜਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਯੂਥ ਵਿੰਗ ਸਮਾਜਿਕ ਅਤੇ ਧਾਰਮਿਕ ਕੰਮਾਂ ਨੂੰ ਕਰਨ ਲਈ ਹਮੇਸ਼ਾਂ ਹੀ ਮੋਹਰੀ ਰਹਿੰਦਾ ਹੈ ਅਤੇ ਉਹ ਪਹਿਲਾਂ ਵੀ ਬਹੁਤ ਸਾਰੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਰਹੇ ਹਨ। ਇਸ ਵਿਅਾਹ ਮੌਕੇ ਮੈਂਬਰਾਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਚੰਦ ਦੀ ਲੜਕੀ ਲਈ ਯੂਥ ਵਿੰਗ ਵਲੋਂ ਫਰਨੀਚਰ (ਜਿਵੇਂ ਕਿ ਡਬਲ ਬੈਡ, ਮੇਜ਼ ਅਤੇ ਕੁਰਸੀਆਂ ) ਕੱਪੜੇ, ਦਰੀਆਂ ਅਤੇ ਵਿਆਹ ਲਈ ਲੋੜੀਂਦਾ ਸਾਰਾ ਰਾਸ਼ਨ ਅਤੇ 2100/- ਰੁਪਏ ਸ਼ਗਨ ਵਜੋਂ ਇਸ ਪਰਿਵਾਰ ਨੂੰ ਦਿੱਤੇ ਗਏ । ਇਸ ਵਿਆਹ ਚ ਮੁੱਖ ਤੌਰ ਤੇ ਸੁਸ਼ੀਲ ਪੋਪਲੀ(ਕੇਸ਼ਵ ਸਵੀਟਸ) ਰਾਜਿੰਦਰ ਕੁਮਾਰ, ਚਰਨਜੀਤ ਸੱਚਦੇਵਾ, ਹਰਿੰਦਰ ਅਹੁਜਾ ਅਤੇ ਯਸ਼ਪਾਲ ਬੁਸ਼ਰਾ ਅਤੇ ਪਵਨ ਕੁਮਾਰ ਨੇ ਆਪਣੀ ਨੇਕ ਕਮਾਈ ਵਿਚੋਂ ਮਦਦ ਕਰਕੇ ਵਿਸ਼ੇਸ਼ ਸਹਿਯੋਗ ਦਿੱਤਾ। ਸ਼੍ਰੀ ਰਾਮ ਚੰਦ ਅਤੇ ਉਸ ਦੇ ਪਰਿਵਾਰ ਅਤੇ ਪੱਤਰਕਾਰ ਰਾਜ ਖੁਰਮੀ ਨੇ ਬਹਾਵਲਪੁਰ ਯੂਥ ਵਿੰਗ ਦੀ ਇਸ ਸ਼ਲਾਘਾਯੋਗ ਕੰਮ ਲਈ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਆਰਥਿਕ ਮਦਦ ਨਾਲ ਇਸ ਲੜਕੀ ਦਾ ਵਿਆਹ ਸਫਲ ਹੋਇਆਂ ।ਇਸ ਮੌਕੇ ਪ੍ਰਧਾਨ ਰਾਜਿੰਦਰ ਕੁਮਾਰ, ਪੱਤਰਕਾਰ ਰਾਜ ਖੁਰਮੀ, ਚਰਨਜੀਤ ਸੱਚਦੇਵਾ, ਹਰਿੰਦਰ ਅਹੂਜਾ, ਰਾਜੇਸ਼ ਸੁਖੀਜਾ ਅਤੇ ਸ਼੍ਰੀ ਰਾਮ ਚੰਦ ਦਾ ਪਰਿਵਾਰ ਹਾਜ਼ਰ ਰਹੇ।