ਭਵਾਨੀਗੜ (ਗੁਰਵਿੰਦਰ ਸਿੰਘ) ਨਰਾਤਿਆ ਦੇ ਚਲਦਿਆਂ ਅੱਠੋ ਜਿਸ ਨੂੰ ਅਸ਼ਟਮੀ ਅਤੇ ਦੁਰਗਾ ਅਸ਼ਟਮੀ ਦੇ ਨਾ ਨਾਲ ਵੀ ਜਾਣਿਆ ਜਾਦਾ ਹੈ ਨੂੰ ਹਰ ਸਾਲ ਦੀ ਤਰਾ ਇਸ ਸਾਲ ਵੀ ਇਸ ਪਾਵਨ ਦਿਹਾੜੇ ਨੂੰ ਭਵਾਨੀਗੜ ਦੇ ਵੱਖ ਵੱਖ ਮੰਦਰਾਂ ਵਿੱਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ । ਅਸ਼ਟਮੀ ਦਾ ਪਾਵਨ ਦਿਹਾੜਾ ਵੈਸੇ ਤਾ ਹਰ ਮੰਦਰਾਂ ਵਿੱਚ ਰੋਣਕਾ ਹੁੰਦੀਆਂ ਹਨ ਪਰ ਓੁਚੇਚੇ ਤੋਰ ਤੇ ਭਵਾਨੀਮਾਤਾ ਮੰਦਰ ਵਿੱਚ ਸੰਗਤਾਂ ਹੁੰਮ ਹੁੰਮਾ ਕੇ ਪੁੱਜਦੀਆ ਹਨ । ਬਿਤੀ ਰਾਤ ਵੀ ਸੰਗਤਾਂ ਦਾ ਭਾਰੀ ਇਕੱਠ ਇਥੇ ਨਜਰ ਆਇਆ ਸੰਗਤਾਂ ਦੀਆਂ ਲੰਮੀਆਂ ਕਤਾਰਾ ਦੇਰ ਰਾਤ ਤੱਕ ਲੱਗੀਆਂ ਰਹੀਆਂ ਤੇ ਸੰਗਤਾਂ ਨੇ ਅਰਾਮ ਨਾਲ ਮਾਤਾ ਦੇ ਦਰਸ਼ਨ ਕੀਤੇ । ਇਸ ਮੋਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਮਾਤਾ ਦਾ ਗੁਣਗਾਣ ਹੁੰਦਾ ਰਿਹਾ ਤੇ ਜਗਾ ਜਗਾ ਤੇ ਵੱਖ ਵੱਖ ਪਕਵਾਨਾ ਦੀਆਂ ਸਟਾਲਾ ਵੀ ਨਜਰ ਆਈਆਂ । ਇਸ ਮੋਕੇ ਭਵਾਨੀਮਾਤਾ ਮੰਦਰ ਕਮੇਟੀ ਦੇ ਨਾਲ ਮੋਜੂਦ ਜਿਲਾ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਪੁੱਜ ਰਹੀਆਂ ਸੰਗਤਾਂ ਨੂੰ ਜਿਥੇ ਜੀ ਆਇਆ ਨੂੰ ਕਿਹਾ ਓੁਥੇ ਹੀ ਓੁਹਨਾ ਸਮੂਹ ਦੇਸ਼ ਵਾਸੀਆਂ ਨੂੰ ਇਸ ਪਾਵਨ ਦਿਹਾੜੇ ਦੀਆਂ ਮੁਬਾਰਕਾ ਵੀ ਦਿੱਤੀਆਂ । ਜਿਕਰਯੋਗ ਹੈ ਕਿ ਇਲਾਕਾ ਭਵਾਨੀਗੜ ਵਿੱਚ ਹਰ ਧਰਮ ਤੇ ਹਰ ਵਰਗ ਦੇ ਲੋਕ ਬਿਤੀ ਰਾਤ ਭਵਾਨੀਮਾਤਾ ਦੇ ਮੰਦਰ ਵਿੱਚ ਹਾਜਰੀ ਭਰਦੇ ਨਜਰ ਆਏ ਤੇ ਹਰ ਵਾਰ ਇਥੇ ਆਪਸੀ ਭਾਈਚਾਰਕ ਸਾਝ ਦੀ ਝਲਕ ਨਜਰ ਆਓੁਦੀ ਹੈ।ਓੁਥੇ ਹੀ ਸ਼ਹਿਰ ਦੇ ਦੁਰਗਾ ਮਾਤਾ ਮੰਦਰ ਵਿੱਚਵੀ ਭਰਭੂਰ ਰੋਣਕਾ ਨਜਰ ਆਈਆਂ ਤੇ ਸੰਗਤਾਂ ਨੇ ਦੇਰ ਰਾਤ ਤੱਕ ਮਾਤਾ ਕੀ ਚੋਕੀ ਵਿੱਚ ਹਾਜਰੀ ਭਰੀ।ਹਰ ਮੰਦਰ ਵਿੱਚ ਲੰਗਰ ਅਤੁੱਟ ਵਰਤਾਏ ਗਏ।