ਮਾਲਵਾ ਬਿਊਰੋ , ਚੰਡੀਗੜ੍ਹ:
ਸੂਬੇ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸਰਕਾਰ ਨੇ ਅੰਦਰੂਨੀ 400 ਅਤੇ ਬਾਹਰੀ 600 ਵਿਅਕਤੀਆਂ ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਦੇ ਨਾਲ ਸਕੂਲਾਂ, ਕਾਲਜਾਂ, ਸਿਨੇਮਾ ਘਰ, ਬਾਰਜ਼, ਰੈਸਟੋਰੈਂਟ, ਚਿੜੀਆ ਘਰ, ਸਪਾ ਸੈਂਟਰ, ਕੋਚਿੰਗ ਸੈਂਟਰ, ਜਿੰਮ, ਮਿਊਜ਼ੀਅਮ ਆਦਿ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਬਸ਼ਰਤੇ ਉਨ੍ਹਾਂ ਦੇ ਸਟਾਫ਼ ਦੇ ਪੂਰੀ ਵੈਕਸੀਨ ਲੱਗੀ ਹੋਵੇ ਜਾਂ ਚਾਰ ਹਫ਼ਤਿਆਂ ਤੋਂ ਘੱਟੋ-ਘੱਟ ਇਕ ਕੋਰੋਨਾ ਵੈਕਸੀਨ ਦੀ ਡੋਜ਼ ਜ਼ਰੂਰ ਲੱਗੀ ਹੋਵੇ। ਹੋਰ ਕੀ ਕੁੱਝ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।