ਸ਼ਹਿਰ ਦੀਆਂ ਸੜਕਾਂ ਤੇ ਸੀਵਰੇਜ ਦੇ ਢੱਕਣ ਹਾਦਸਿਆ ਨੂੰ ਦੇ ਰਹੇ ਨੇ ਸੱਦਾ
ਕੈਬਨਿਟ ਮੰਤਰੀ ਸਿੰਗਲਾ ਦੇ ਕਰਵਾਏ ਵਿਕਾਸ ਕਾਰਜਾਂ ਤੇ ਲਾ ਰਹੇ ਨੇ ਗ੍ਰਹਣ

ਭਵਾਨੀਗੜ (ਗੁਰਵਿੰਦਰ ਸਿੰਘ) ਸਹਿਰ ਚ ਭਾਵੇ ਕਿ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਲੋ ਵਿਕਾਸ ਕਾਰਜਾਂ ਦੀ ਝੜੀ ਲਾ ਰੱਖੀ ਹੈ ਓੁਥੇ ਹੀ ਸਹਿਰ ਚ ਸੜਕ ਦੇ ਬਿਲਕੁਲ ਵਿਚਕਾਰ ਸੀਵਰੇਜ ਦੇ ਢੱਕਣ ਜੋ ਕਿ ਸੜਕ ਤੋ ਨੀਵੇਂ ਹਨ ਤੇ ਇੱਕ ਖੱਡੇ ਦੇ ਰੂਪ ਵਿੱਚ ਹਾਦਸਿਆ ਦਾ ਕਾਰਨ ਬਣੇ ਹੋਏ ਹਨ । ਜਿਕਰਯੋਗ ਹੈ ਕਿ ਇਹ ਸੀਵਰੇਜ ਪਹਿਲਾਂ ਦੇ ਬਣੇ ਹੋਏ ਹਨ ਪਰ ਬਾਅਦ ਵਿੱਚ ਸੜਕ ਨੂੰ ਤਾ ਲੁੱਕ ਪਾਕੇ ਓੁਚਾ ਕਰ ਦਿੱਤਾ ਗਿਆ ਪਰ ਸੀਵਰਜੇਟ ਦੇ ਢੱਕਣ ਵਾਲੀ ਥਾ ਨੂੰ ਸੜਕ ਦੇ ਲੈਵਲ ਚ ਨਹੀ ਕੀਤਾ ਗਿਆ ਤੇ ਜਿਸ ਕਾਰਨ ਨਿੱਤ ਦਿਨ ਇਥੇ ਤੇਜ ਆਓੁਦੇ ਸਕੂਟਰ ਮੋਟਰਸਾਇਕਲ ਹਾਦਸਿਆ ਦਾ ਸ਼ਿਕਾਰ ਹੋ ਜਾਦੇ ਹਨ। ਜਿਸ ਤੇ ਧਿਆਨ ਦੇਣਾ ਬਣਦਾ ਹੈ।ਇਸ ਸਬੰਧੀ ਅੱਜ ਸਿਵਲ ਹਸਪਤਾਲ ਭਵਾਨੀਗੜ ਦੇ ਨੇੜੇ ਪਵਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੋਸਲ ਭਵਾਨੀਗੜ ਦਾ ਨਿਵਾਸ ਦੇ ਬਿਲਕੁਲ ਨਾਲ ਇੱਕ ਜਿੰਮ ਸੈਟਰ ਦੇ ਸਾਹਮਣੇ ਬਣੇ ਖੱਡੇ ਕੋਲ ਟੀਮ ਮਾਲਵਾ ਨੂੰ ਜਾਣਕਾਰੀ ਦਿੰਦਿਆਂ ਡਾ : ਵਰਮਾ ਤੇ ਮੋਜੂਦ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਰਾਹਗਿਰ ਇਹਨਾਂ ਖੱਢਡਿਆ ਵਿੱਚ ਬਹੁਤ ਵਾਰ ਸੱਟ ਫੇਟ ਖਾ ਚੁੱਕੇ ਹਨ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਓੁਹਨਾ ਇਸ ਤੋ ਥੋੜੀ ਦੂਰੀ ਤੇ ਹੀ ਇੱਕ ਹੋਰ ਖੱਡਾ ਬਣਿਆ ਸੀਵਰੇਜ ਦਾ ਟੱਕਣ ਵਾਲਾ ਹੋਲ ਦਿਖਾਇਆ ਤੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਰੱਖੀ ਹੈ ਪਰ ਇਸ ਤਰ੍ਹਾਂ ਦੇ ਖੱਡੇ ਕੈਬਨਿਟ ਮੰਤਰੀ ਦੇ ਟੋਪ ਦੇ ਕੀਤੇ ਕੰਮਾਂ ਤੇ ਗ੍ਰਹਣ ਲ਼ੱਗੇ ਹੋਏ ਹਨ ਜਿੰਨਾਂ ਨੂੰ ਤੁਰੰਤ ਠੀਕ ਕਰਨਾ ਚਾਹੀਦਾ ਹੈ। ਇਸ ਸਬੰਧੀ ਨਗਰ ਕੋਸਲ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਘਾਬਦੀਆ ਦੇ ਪਤੀ ਬਲਵਿੰਦਰ ਸਿੰਘ ਘਾਬਦੀਆ ਨਾਲ ਗੱਲਬਾਤ ਕਰਨੀ ਚਾਹੀ ਤਾ ਓੁਹਨਾ ਨਾਲ ਗੱਲਬਾਤ ਨਹੀ ਹੋ ਸਕੀ ਤੇ ਪਤਾ ਲੱਗਾ ਕਿ ਬਲਵਿੰਦਰ ਸਿੰਘ ਪੂਨੀਆ ਕਿਸੇ ਜਰੂਰੀ ਮੀਟਿੰਗ ਵਿੱਚ ਮੋਜੂਦ ਹਨ।