ਭਵਾਨੀਗੜ ਚ ਧੂਮ ਧਾਮ ਨਾਲ ਮਨਾਇਆ ਭਗਵਾਨ ਵਾਲਮਿਕੀ ਪ੍ਰਕਾਸ਼ ਪੁਰਵ
ਵਾਲਮਿਕੀ ਭਵਨ ਨਿਰਮਾਣ ਲਈ ਕੈਬਨਿਟ ਮੰਤਰੀ ਸਿੰਗਲਾ ਵਲੋ ਪੰਜ ਲੱਖ ਦਾ ਚੈਕ ਭੇਟ

ਭਵਾਨੀਗੜ੍ (ਗੁਰਵਿੰਦਰ ਸਿੰਘ) ਹਰ ਸਾਲ ਦੀ ਤਰਾ ਅੱਜ ਵੀ ਭਗਵਾਨ ਵਾਲਮਿਕੀ ਜੀ ਦਾ ਪ੍ਰਕਾਸ ਪੁਰਵ ਜਿਥੇ ਦੇਸ਼ਾ ਵਿਦੇਸਾ ਚ ਮਨਾਇਆ ਜਾ ਰਿਹਾ ਹੈ ਓੁਥੇ ਹੀ ਭਵਾਨੀਗੜ ਦੇ ਵਾਲਮਿਕੀ ਭਵਨ ਵਿਖੇ ਵੀ ਇਹ ਦਿਹਾੜਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੋਕੇ ਮੁੱਖ ਮਹਿਮਾਨ ਦੇ ਤੋਰ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪੁੱਜ ਕੇ ਜਿਥੇ ਕੇਕ ਕੱਟਿਆ ਅਤੇ ਇਕੱਤਰ ਹੋਈਆਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਮੁਬਾਰਕਾ ਦਿੱਤੀਆਂ ਅਤੇ ਭਵਨ ਦੀ ਓੁਸਾਰੀ ਲਈ ਪੀ ਅੇਸ ਗਮੀ ਕਲਿਆਣ ਅਤੇ ਟੀਮ ਨੂੰ ਪੰਜ ਲੱਖ ਰੁਪੈ ਦਾ ਚੈਕ ਭੇਟ ਕੀਤਾ। ਇਸ ਮੋਕੇ ਓੁਹਨਾ ਨਾਲ ਰਣਜੀਤ ਸਿੰਘ ਤੂਰ.ਬਲਵਿੰਦਰ ਸਿੰਘ ਪੂਨੀਆ.ਗੁਰਪ੍ਰੀਤ ਸਿੰਘ ਕੰਧੋਲਾ ਵੀ ਮੋਜੂਦ ਸਨ। ਇਸ ਪਾਵਨ ਦਿਹਾੜੇ ਤੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਮੁਹੰਮਦ ਅਸਲਮ ਸੂਬਾ ਮੀਤ ਪ੍ਰਧਾਨ ਵਾਲਮਿਕੀ ਨੋਜਵਾਨ ਸਭਾ ਇੰਡੀਆ .ਰਜਿੰਦਰ ਪਾਲ ਸਿੰਘ ਰੋਗਲਾ ਹਲਕਾ ਇੰਚਾਰਜ.ਧਰਮਵੀਰ ਲੋਹਟੀਆ.ਸੁਖਪਾਲ ਸੈਟੀ.ਅਮਰਜੀਤ ਸਿੰਘ ਬੱਬੀ.ਤਰਸੇਮ ਦਾਸ.ਗਗਨ ਬਾਵਾ.ਗੋਲੂ ਗੁਪਤਾ.ਗੁਰਦੇਵ ਸਿੰਘ ਲਾਡੀ.ਲਖਵੀਰ ਸਿੰਘ ਲੱਖੀ ਬਾਦਲ.ਹਾਕਮ ਸਿੰਘ ਮੁਗਲ.ਜੰਟ ਦਾਸ ਬਾਵਾ.ਗੁਰੀ ਮਹਿਰਾ ਤੋ ਇਲਾਵਾ ਹੋਰ ਨੋਜਵਾਨ ਵੀ ਮੋਜੂਦ ਸਨ।