Big news: ਅਰਵਿੰਦ ਕੇਜਰੀਵਾਲ 28 ਅਕਤੂਬਰ ਨੂੰ ਪੰਜਾਬ ਪਹੁੰਚ ਕੇ ਕਰਨਗੇ ਮੁੱਖ ਮੰਤਰੀ ਚਿਹਰੇ ਦਾ ਐਲਾਨ


ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ‘ਚ ਹਾਲ ਹੀ ਵਿੱਚ ਦੌਰਾ ਕਰਕੇ ਗਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਤੋਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਪਿਛਲੀ ਦਿਨੀਂ ਰੁਪਿੰਦਰ ਰੂਬੀ ਵੱਲੋਂ ਭਗਵੰਤ ਮਾਨ ਨੂੰ CM ਚਿਹਰਾ ਐਲਾਨਣ ਦੀ ਮੰਗ ਕੀਤੀ ਗਈ ਹੈ।

ਰੁਪਿੰਦਰ ਰੂਬੀ ਨੇ ਕਿਹਾ ਸੀ ਕਿ ਪਾਰਟੀ ਵਿਚ ਭਗਵੰਤ ਮਾਨ ਤੋਂ ਇਲਾਵਾ ਹੋਰ ਕੋਈ ਵੱਡਾ ਚਿਹਰਾ ਨਹੀਂ ਦਿਖ ਰਿਹਾ, ਜਿਸ ਨੂੰ ਸੀ. ਐੱਮ. ਚਿਹਰਾ ਐਲਾਨਿਆ ਜਾ ਸਕੇ ਅਤੇ ਨਾਲ ਹੀ ਉੁਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੀ. ਐੱਮ. ਚਿਹਰਾ ਐਲਾਨਣ ਵਿਚ ਦੇਰੀ ਪਾਰਟੀ ਨੂੰ ਭਾਰੀ ਪੈ ਸਕਦੀ ਹੈ।



ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 28 ਅਕਤੂਬਰ ਨੂੰ ਪੰਜਾਬ ‘ਚ ਦੋ ਦਿਨਾਂ ਦੌਰੇ ‘ਤੇ ਆ ਰਹੇ ਹਨ। ਇਕ ਵਾਰ ਪਹਿਲਾ ਵੀ ਕੇਜਰੀਵਾਲ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਇਸ ਵਾਰ ਅਰਵਿੰਦ ਕੇਜਰੀਵਾਲ ਪੰਜਾਬ ਦੇ 2 ਜ਼ਿਲ੍ਹਿਆਂ ਦਾ ਦੌਰਾ ਕਰਨਗੇ।



2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕੇਜਰੀਵਾਲ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ। ਉਹ ਪੰਜਾਬ ‘ਚ ਗਰੀਬਾਂ ਲਈ ਮੁਫਤ ਬਿਜਲੀ ਸਣੇ ਕਈ ਵੱਡੇ ਚੋਣ ਵਾਅਦੇ ਕਰ ਚੁੱਕੇ ਹਨ।

ਇਸ ਸਮੇਂ ਕੇਜਰੀਵਾਲ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਖਾਸ ਤੌਰ ‘ਤੇ ਰਾਬਤਾ ਬਣਾ ਰਹੇ ਹਨ।