ਸੂਬਾ ਮੀਤ ਪ੍ਰਧਾਨ ਬਣਨ ਤੇ ਕੇਵਲ ਜਲਾਣ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ
ਦਿੱਤੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ : ਕੇਵਲ ਜਲਾਣ

ਭਵਾਨੀਗੜ 27ਅਕਤੂਬਰ (ਗੁਰਵਿੰਦਰ ਸਿੰਘ) ਸ੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸੂਬਾ ਮੀਤ ਪ੍ਰਧਾਨ ਬਣਨ ਤੇ ਕੇਵਲ ਸਿੰਘ ਜਲਾਣ ਦਾ ਉਹਨਾਂ ਦੇ ਜੱਦੀ ਪਿੰਡ ਜਲਾਣ ਦੇ ਨਿਵਾਸੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸਨਮਾਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਪਿੰਡ ਦੇ ਪਤਵੰਤੇ ਸੱਜਣਾ ਨੇ ਕਿਹਾ ਕਿ ਕੇਵਲ ਸਿੰਘ ਜਲਾਣ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਸਿਆਸਤ ਵਿੱਚ ਨਿਸਕਾਮ ਸੇਵਾ ਕਰਦੇ ਆ ਰਹੇ ਹਨ ਤੇ ਜੋ ਅਹੁਦਾ ਇਹਨਾਂ ਨੂੰ ਪਾਰਟੀ ਵਿੱਚ ਮਿਲਿਆ ਹੈ ਉਸ ਲਈ ਪਿੰਡ ਨਿਵਾਸੀ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਰਣਜੀਤ ਸਿੰਘ ਬ੍ਰਹਮਪੁਰਾ ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ ।ਇਸ ਮੌਕੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕੇਵਲ ਸਿੰਘ ਜਲਾਣ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਪਿਆਰ ਸਤਿਕਾਰ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਅੱਜ ਉਹ ਇਸ ਮੁਕਾਮ ਤੇ ਪੁੱਜੇ ਹਨ ਇਸ ਮਾਣ ਸਨਮਾਨ ਲਈ ਉਹ ਸਦਾ ਰਿਣੀ ਰਹਿਣਗੇ।ਇਸ ਮੌਕੇ ਕੇਵਲ ਸਿੰਘ ਜਲਾਣ ਨੇ ਗੁਰੂ ਘਰ ਦੀ ਕਾਰ ਸੇਵਾ ਲਈ ਪੰਜਾਹ ਹਜਾਰ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਸਨਮਾਨਿਤ ਕਰਨ ਵਾਲਿਆਂ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਸੰਤੋਖ ਸਿੰਘ ਕਰਨੈਲ ਸਿੰਘ ਸਮੁੱਚੇ ਨਗਰ ਵੱਲੋਂ ਮਨਜੀਤ ਸਿੰਘ ਰਾਣੂ ਗੁਰਮੀਤ ਸਿੰਘ ਭੰਗੂ ਹਰਜਿੰਦਰ ਸਿੰਘ ਸਾਬਕਾ ਸਰਪੰਚ ਹਰਜੀਤ ਸਿੰਘ ਰਾਜ ਕੁਮਾਰ, ਬਾਬਾ ਸਦਾ ਨੰਦ ਸਪੋਰਟਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ, ਗੁਰਮੇਲ ਸਿੰਘ ਮੇਲਾ, ਜਗਸੀਰ ਸਿੰਘ ਸੁਖਵਿੰਦਰ ਸਿੰਘ ਕੋਆਪਰੇਟਿਵ ਸੁਸਾਇਟੀ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਪ੍ਰੇਮ ਸਿੰਘ ਦਲਵਾਰਾ ਸਿੰਘ ਬਚਿੱਤਰ ਸਿੰਘ ਕਮੇਟੀ ਮੈਬਰ ਕਾਕਾ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ ,ਬਲਦੇਵ ਸਿੰਘ ਰਾਣੂ, ਦਲਵਰਾ ਸਿੰਘ ਭੰਗੂ, ਮਲਕੀਤ ਸਿੰਘ ,ਮੰਗਾ ਸਿੰਘ, ਅਮਿ੍ਰਤਪਾਲ ਅਮਨਾ ਬਲਵਿੰਦਰ ਸਿੰਘ ਤੂਰ, ਚਰਨਾ ਖਾਨ ,ਦਰਸਨ ਸਿੰਘ ਹਾਜ਼ਰ ਸਨ