ਭਵਾਨੀਗੜ (ਗੁਰਵਿੰਦਰ ਸਿੰਘ) ਦੀ ਨਰਿੰਦਰ ਮੋਦੀ ਸਰਕਾਰ ਵਲੋ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਮਹਿਕਮੇ ਵਿੱਚ ਨਵੇ ਨੋਜਵਾਨਾ ਨੂੰ ਰੁਜਗਾਰ ਦੇਣ ਲਈ 860 ਨੋਕਰੀਆ ਲਈ ਅਰਜੀਆ ਦੀ ਮੰਗ ਕੀਤੀ ਹੈ ਜਿਸ ਨਾਲ ਗਰੀਬ ਤੇ ਦੱਬੇ ਕੁਚਲੇ ਪਰਿਵਾਰਾਂ ਦੇ ਬੱਚਿਆਂ ਨੂੰ ਪੱਕਾ ਰੁਜਗਾਰ ਮਿਲੇਗਾ । ਓੁਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਫੂਡ ਕਾਰਪੋਰੇਸ਼ਨ ਇੰਡੀਆ ਦੇ ਪੰਜਾਬ ਰੀਜਨ ਦੇ ਡਾਇਰੈਕਟਰ ਜੀਵਨ ਗਰਗ ਨੇ ਪੱਤਰਕਾਰਾ ਨਾਲ ਵਿਸੇਸ ਗੱਲਬਾਤ ਕਰਦਿਆ ਪ੍ਰਗਟ ਕੀਤੇ। ਓੁਹਨਾ ਦੱਸਿਆ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਮਹਿਕਮੇ ਲਈ ਸੂਬਾ ਭਰ ਚੋ ਚੋਕੀਦਾਰਾ ਦੀਆਂ ਅਸਾਮੀਆ ਕੱਡੀਆ ਗਈਆਂ ਹਨ ਜਿਸ ਨਾਲ ਪੰਜਾਬ ਦੇ ਗਰੀਬ ਵਰਗ ਦੇ ਨੋਜਵਾਨਾ ਨੂੰ ਕੇਦਰ ਦੀ ਮੋਦੀ ਸਰਕਾਰ ਵਲੋ ਰੁਜਗਾਰ ਦਿੱਤਾ ਜਾ ਰਿਹਾ ਹੈ ਓੁਥੇ ਹੀ ਹੋਰ ਵਰਗ ਲਈ ਵੀ ਰਾਖਵਾਂ ਕੋਟਾ ਰੱਖਿਆ ਗਿਆ ਹੈ। ਓੁਹਨਾ ਆਖਿਆ ਕਿ ਇਸ ਨਾਲ ਗਰੀਬ ਤਬਕੇ ਦੇ ਲੋਕ ਜਿੰਨਾ ਦੀ ਵਿੱਤੀ ਹਾਲਤ ਕਮਜੋਰ ਹੈ ਤੋ ਇਲਾਵਾ ਅੇਸ ਸੀ ਬੀਸੀ ਤੇ ਜਰਨਲ ਵਰਗ ਚ ਜਿੰਨਾ ਦੀ ਘੱਟ ਆਮਦਨ ਹੈ ਦੇ ਬੱਚੇ ਇਸ ਦਾ ਲਾਭ ਲੈਣਗੇ। ਓੁਹਨਾ ਦੱਸਿਆ ਕਿ ਇਸ ਨੋਕਰੀ ਲਈ ਤਨਖਾਹ 23000 ਤੋ ਸ਼ੁਰੂ ਹੋਕੇ 63000 ਤੱਕ ਹੈ। ਪੋਸਟਾ ਲਈ ਪੱਤਰ ਦਾਖਲ ਕਰਨ ਦੀ ਅੰਤਿਮ ਤਾਰੀਖ 10 ਨਵੰਬਰ 2021 ਹੈ। ਜੀਵਨ ਗਰਗ ਨੇ ਕਿਹਾ ਕਿ ਇਹ ਕੇਦਰ ਸਰਕਾਰ ਦਾ ਪੰਜਾਬ ਵਾਸੀਆਂ ਲਈ ਵੱਡਾ ਓੁਪਰਾਲਾ ਹੈ ਤੇ ਸਾਡੇ ਪੜੇ ਲਿਖੇ ਓੁਹ ਨੋਜਵਾਨ ਜੋ ਬੇਰੁਜਗਾਰ ਹਨ ਇਸ ਲਈ ਅਪਲਾਈ ਕਰਨ।