ਵੱਡੀ ਖ਼ਬਰ: ਫਿਲਮ ਅਦਾਕਾਰਾ ਸੋਨੀਆ ਮਾਨ ਹੋਵੇਗੀ ਅਕਾਲੀ ਦਲ ‘ਚ ਸ਼ਾਮਲ?


ਮੋਹਾਲੀ
ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੋਹਾਲੀ ਹਲਕੇ ਤੋਂ ਅਕਾਲੀ ਦਲ, ਫਿਲਮ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦੇਵੇਗਾ ਅਤੇ ਇਸ ਵਾਸਤੇ ਅਕਾਲੀ ਦਲ ਨੇ ਮੋਹਾਲੀ ਸੀਟ ਦਾ ਤਬਾਦਲਾ, ਅਕਾਲੀ ਦਲ ਦੇ ਹਿੱਸੇ ਆਈ ਰਾਏਕੋਟ ਸੀਟ ਨਾਲ ਕਰਨ ਦਾ ਫੈਸਲਾ ਕੀਤਾ ਹੈ।
ਪ੍ਰੰਤੂ ਇਸਦਾ ਐਲਾਨ ਕੁਝ ਦਿਨ ਬਾਅਦ ਵਿੱਚ ਹੋਣ ਦੀ ਸੰਭਾਵਨਾ। ਸੂਤਰ ਦੱਸਦੇ ਹਨ ਕਿ, ਸੋਨੀਆ ਮਾਨ ਅੱਜ ਬਾਅਦ ਦੁਪਹਿਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28 ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼ਾਮਲ ਹੋਣਗੇ।