ਲੁਧਿਆਣਾ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਇਨਕਮ ਟੈਕਸ ਦਾ ਛਾਪਾ ਪੈਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਸਵੇਰ IT ਦੀ ਟੀਮ ਇਆਲੀ ਦੇ ਘਰ ਪੁੱਜੀ ਅਤੇ ਖ਼ਬਰ ਲਿਖ਼ੇ ਜਾਣ ਤਕ ਛਾਪੇਮਾਰੀ ਦਾ ਕੰਮ ਜਾਰੀ ਹੈ।
ਯੈਸ ਪੰਜਾਬ, ਦੀ ਖ਼ਬਰ ਮੁਤਾਬਕ ਸਵੇਰੇ 6 ਵਜੇ ਸ਼ੁਰੂ ਹੋਈ ਇਸ ਰੇਡ ਤਹਿਤ ਇਆਲੀ ਦੇ 7 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਆਲੀ ਦੇ ਨਿੱਜੀ ਸਕੱਤਰ ਮਨੀ ਸ਼ਰਮਾ ਅਨੁਸਾਰ ਇਆਲੀ ਦੇ ਇਆਲੀ ਖ਼ੁਰਦ ਸਥਿਤ ਘਰ, ਫ਼ਾਰਮ ਹਾਊਸ, ਦਫ਼ਤਰਾਂ, ਰਾਜਸੀ ਦਫ਼ਤਰਾਂ ਆਦਿ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹਰ ਜਗ੍ਹਾ 50-60 it ਅਧਿਕਾਰੀ ਅਤੇ ਪੈਰਾ ਮਿਲਟਰੀ ਫੋਰਸਿਜ਼ ਸ਼ਾਮਲ ਹਨ।