ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਲਾਇਨਜ ਕਲੱਬ ਭਵਾਨੀਗੜ ਰਾਇਲ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਮੋਬਾਇਲ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਲੱਗਭਗ 220 ਵਿਅਕਤੀਆਂ ਦੇ ਟੀਕਾਕਰਨ ਕੀਤਾ ਗਿਆ ਕਲੱਬ ਦੇ ਪ੍ਰਧਾਨ ਸ੍ਰੀ ਵਿਨੋਦ ਜੈਨ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਵਾਸੀ ਕਾਮੇਆ ਦੀ ਆਮਦ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਇਸ ਨੂੰ ਧਿਆਨ ਵਿਚ ਰੱਖਦਿਆਂ ਇਹ ਕੈਂਪ ਲਗਾਇਆ ਗਿਆ ਹੈ ਉਹਨਾਂ ਦੱਸਿਆ ਕਿ ਅੱਜ ਵੱਖ ਵੱਖ ਸ਼ੈਲਰਾਂ ਅਤੇ ਫੈਕਟਰੀਆ ਵਿਚ ਪ੍ਰਵਾਸੀ ਕਾਮੇਆ ਦੇ ਕਰੋਨਾ ਦੇ ਟੀਕੇ ਲਗਾਏ ਗਏ ਤਾਂ ਜੋ ਪੰਜਾਬ ਵਿੱਚ ਕਰੋਨਾ ਦੀ ਤੀਸਰੀ ਲਹਿਰ ਨੂੰ ਆਉਣ ਤੋਂ ਰੋਕਿਆ ਜਾ ਸਕੇ! ਕੈਂਪ ਵਿੱਚ ਸਰਕਾਰੀ ਟੀਮ ਤੋਂ ਇਲਾਵਾ ਦੀਪਕ ਮਿੱਤਲ ਸੈਕਟਰੀ, ਮੁਨੀਸ਼ ਸਿੰਗਲਾ, ਵਿਜੇ ਸਿੰਗਲਾ, ਸੰਜੇ ਗਰਗ, ਟਵਿੰਕਲ ਗੋਇਲ, ਸੁਰਿੰਦਰ ਗਰਗ, ਤਰਲੋਚਨ ਖਰੇ, ਮੇਹਰ ਗਰਗ ਆਦਿ ਮੈਬਰ ਹਾਜਰ ਸਨ