ਭਵਾਨੀਗਰ੍ (ਗੁਰਵਿੰਦਰ ਸਿੰਘ ) ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੀ ਖੁਸ਼ੀ ਚ ਜਿੱਥੇ ਲੱਡੂ ਵੰਡੇ ਜਾ ਰਹੇ ਹਨ। ਉੱਥੇ ਹੀ ਭਵਾਨੀਗਡ਼੍ਹ ਚ ਇਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿੱਚ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਪੰਜਾਬ ਦੀ ਡਿਓੁਟ ਜੋੜੀ ਕਲਾਕਾਰ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਵੱਲੋਂ ਖੁੱਲ੍ਹਾ ਅਖਾੜਾ ਲਗਾਇਆ ਗਿਆ ਇਸ ਮੌਕੇ ਓੁਚੇਚੇ ਤੋਰ ਤੇ ਪੁਜ਼ੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਟਰੈਕਟਰਾ ਦੇ ਵੱਡੇ ਕਾਫਲੇ ਨਾਲ ਨੈਸਨਲ ਹਾਈਵੇ ਤੋ ਅਨਾਜ ਮੰਡੀ ਤੱਕ ਲਿਆਦਾ ਗਿਆ । ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਦਿੱਲੀ ਬੈਠੇ ਕਿਸਾਨ ਆਗੂਆਂ ਨੂੰ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਨਾਅਰਾ "ਪੰਜਾਬ ਬਚਾ ਲਓ 2022 ਦਾ ਮੌਕਾ" ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਸਰਕਾਰਾਂ ਵੱਲੋਂ ਲੋਕਾਂ ਨਾਲ ਤਾਨੇਸ਼ਾਹੀ ਕੀਤੀ ਜਾ ਰਹੀ ਸੀ ਅਤੇ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਸੀ ਪਰ ਹੁਣ ਉਹ ਸਮਾਂ ਨਹੀਂ ਰਿਹਾ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਅਪੀਲ ਕੀਤੀ।ਪੱਤਰਕਾਰਾ ਨਾਲ ਗੱਲਬਾਤ ਕਰਦਿਆ ਓੁਹਨਾ ਆਖਿਆ ਕਿ ਮਿਸਨ 2022 ਤਹਿਤ ਓੁਹ ਸੂਬੇ ਦੀਆਂ 117 ਸ਼ੀਟਾ ਤੋ ਚੋਣਾ ਲੜਵਾਓੁਣਗੇ ਤਾ ਕਿ ਕਿਸਾਨਾਂ ਦੀ ਅਵਾਜ ਸੁਣਨ ਵਾਲਾ ਕੋਈ ਤਾ ਸਿਆਸੀ ਪਿੜ ਚ ਹੋਵੇ ।ਇਸ ਮੌਕੇ ਉਨ੍ਹਾਂ ਵੱਡੇ ਐਲਾਨ ਕਰਦਿਆਂ ਮਿੰਟੂ ਤੂਰ ਨੂੰ ਵਿਧਾਨ ਸਭਾ ਹਲਕਾ ਸੰਗਰੂਰ ਦਾ ਹਲਕਾ ਸੇਵਾਦਾਰ ਨਿਯੁਕਤ ਕੀਤਾ।