ਦਿੱਲੀ
-ਕ੍ਰਿਪਟੋਕਰੰਸੀ ਦੇ ਬਾਜ਼ਾਰ 'ਚ ਮੰਗਲਵਾਰ ਨੂੰ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬਿਟਕੁਆਇਨ ਤੋਂ ਲੈ ਕੇ ਦੁਨੀਆਭਰ ਦੀਆਂ ਕਰੰਸੀਆਂ ਆਪਣੇ ਸ਼ੁਰੂਆਤੀ ਕਾਰੋਬਾਰ ਤੋਂ ਹੇਠਾਂ ਆ ਗਈਆਂ। ਖਬਰ ਲਿਖੇ ਜਾਣ ਤੱਕ YFII ਆਪਣੀ ਸ਼ੁਰੂਆਤ 18 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। YFII 18 ਫੀਸਦੀ ਗਿਰਾਵਟ ਨਾਲ 2,52,194 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਕ੍ਰਿਪਟੋਕਰੰਸੀ ਨੂੰ ਲੈ ਕੇ ਕਈ ਦੇਸ਼ ਚਿੰਤਾ ਜਤਾ ਚੁੱਕੇ ਹਨ। ਭਾਰਤ ਨੇ ਵੀ ਇਸ ਨੂੰ ਲੈ ਕੇ ਰੈਗੂਲੇਟਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਚੀਨ ਦਾ ਸੈਂਟਰਲ ਬੈਂਕ ਕ੍ਰਿਪਟੋਕਰੰਸੀ ਨਾਲ ਜੁੜੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕਿਆ ਹੈ। ਨਾਲ ਹੀ ਕ੍ਰਿਪਟੋਕਰੰਸੀ ਵਪਾਰ ਵਿਰੁੱਧ ਕਾਰਵਾਈ ਕਰਨ ਦੀ ਗੱਲ ਵੀ ਕਹਿ ਚੁੱਕਿਆ ਹੈ। ਚੀਨ ਤੋਂ ਇਲਾਵਾ ਕੁਝ ਹੋਰ ਦੇਸ਼ ਵੀ ਹਨ ਜਿਨ੍ਹਾਂ 'ਚ ਕ੍ਰਿਪਟੋਕਰੰਸੀ ਜਾਂ ਕ੍ਰਿਪਟੋਕਰੰਸੀ ਪੇਮੈਂਟਸ 'ਤੇ ਪਾਬੰਦੀ ਹੈ। ਇਨ੍ਹਾਂ 'ਚ ਨਾਈਜੀਰੀਆ, ਤੁਰਕੀ, ਬੋਲੀਵੀਆ, ਇਕਵਾਡੋਰ, ਅਲਜੀਰੀਆ, ਕਤਰ, ਬੰਗਲਾਦੇਸ਼, ਇੰਡੋਨੇਸ਼ੀਆ, ਵੀਅਤਨਾਮ ਦੇ ਨਾਂ ਪ੍ਰਮੁੱਖ ਹਨ।