ਭਵਾਨੀਗੜ੍ਹ, (ਗੁਰਵਿੰਦਰ ਸਿੰਘ)-ਟਰੱਕ ਯੂਨੀਅਨਾਂ ਬਹਾਲ ਕਰਵਾਉਣ ਲਈ ਟਰੱਕ ਓਪਰੇਟਰਾਂ ਦਾ ਇਕ ਵਫਦ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਮਿਲਿਆ।
ਸ਼੍ਰੀ ਸਿੰਗਲਾ ਨੂੰ ਮਿਲਣ ਪਹੰੁਚੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਦੀ ਅਗਵਾਈ ਵਿਚ ਕੇਵਲ ਸਿੰਘ ਬਾਸੀਅਰਖ, ਅਵਤਾਰ ਸਿੰਘ ਬਲਾਕ ਸੰਮਤੀ ਮੈਂਬਰ, ਜਗਦੀਪ ਸਿੰਘ ਗੋਗੀ ਨਰੈਣਗੜ੍ਹ, ਹਰਮਨ ਨੰਬਰਦਾਰ, ਮੱਖਣ ਬਾਲਦ, ਰਮਨਦੀਪ ਸਿੰਘ, ਪ੍ਰੇਮ ਕੁਮਾਰ, ਜਸਵੀਰ ਸਿੰਘ ਖਿੱਲੂ, ਹਰਦੀਪ ਸਿੰਘ, ਗੁਰਤੇਜ ਸਿੰਘ ਲਾਲੀ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਕਾਲ ਦੌਰਾਨ ਟਰੱਕ ਓਪਰੇਟਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਤਹਿਤ ਟਰੱਕਾਂ ਕੁਆਟਰ ਟੈਕਸ ਮੁਆਫ ਕੀਤੇ ਜਾਣ, ਬੀਮਾ ਅਤੇ ਪਰਮਿਟ ਵਿਚ ਰਾਹਤ ਦਿੱਤੀ ਅਤੇ ਟਰੱਕ ਯੂਨੀਅਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਪੰਜਾਬ ਸਰਕਾਰ ਵਲੋਂ ਜਾਰੀ ਨੀਤੀ ਅਨੁਸਾਰ ਸਾਰੇ ਭਾਰਤ ਲਈ ਪ੍ਰਤੀ ਕਿਲੋਮੀਟਰ ਦੀ ਢੋਆ ਢੁਆਈ ਦੀ ਪਾਲਿਸੀ ਪ੍ਰਤੀ ਟਨ ਜੀ. ਯੂ. ਡਬਲਿਊ. ਮੁਤਾਬਕ ਜਾਰੀ ਕੀਤੀ ਜਾਵੇ ਤਾਂ ਜੋ ਟਰੱਕ ਮਾਲਕਾਂ ਦਾ ਆਪਸੀ ਤਾਲਮੇਲ ਬਰਕਰਾਰ ਰਹਿ ਸਕੇ। ਤਾਂ ਜੋ ਟਰੱਕ ਓਪਰੇਟਰ ਆਪਣੇ ਕਾਰੋਬਾਰ ਨੂੰ ਸਹੀ ਢੰਗ ਨਾਲ ਚਲਾ ਸਕਣ। ਪਿਛਲੇ ਸਮੇਂ ਵਿਚ ਕੈਬਨਿਟ ਮੰਤਰੀ ਵਲੋਂ ਯੂਨੀਅਨਾਂ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।