ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਟਰੱਕ ਯੂਨੀਅਨਾਂ ਨੂੰ ਤੋਡ਼ਿਆ ਗਿਆ ਸੀ ਪਰ ਇਸਦਾ ਵਿਰੋਧ ਵੱਖ ਵੱਖ ਟਰੱਕ ਯੂਨੀਅਨਾ ਵਿਚ ਕੀਤਾ ਜਾ ਰਿਹਾ ਸੀ । ਬੀਤੇ ਦਿਨ ਹੀ ਟਰੱਕ ਯੂਨੀਅਨਾ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਆਪੋ ਆਪਣੇ ਪੱਧਰ ਤੇ ਕੈਬਨਿਟ ਮੰਤਰੀ ਸਿੰਗਲਾ ਅਤੇ ਜਿਲਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਤੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਟਰਾਸਪੋਟ ਮੰਤਰੀ ਰਾਜਾ ਵੜਿੰਗ ਨੂੰ ਮਿਲਕੇ ਮੰਗ ਕਰ ਚੁੱਕੇ ਹਨ ਕਿ ਸੂਬੇ ਦੀਆਂ ਟਰੱਕ ਯੂਨੀਅਨਾ ਨੂੰ ਬਹਾਲ ਕੀਤਾ ਜਾਵੇ ਤੇ ਦੋਵੇ ਪਾਸਿਆਂ ਤੋ ਪ੍ਰਧਾਨਾ ਨੂੰ ਹਾ ਪੱਖੀ ਹੁੰਗਾਰਾ ਵੀ ਮਿਲਿਆ ਤੇ ਅੱਜ ਜਿਲਾ ਸੰਗਰੂਰ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਟਰੱਕ ਓਪਰੇਟਰਾਂ ਵੱਲੋਂ ਵੱਖ ਵੱਖ ਮੀਟਿੰਗਾਂ ਕੀਤੀਆਂ ਗਈਆਂ ਅਤੇ ਸੂਬਾ ਸਰਕਾਰ ਤੋ ਟਰੱਕ ਯੂਨੀਅਨਾਂ ਬਹਾਲ ਕਰਨ ਦੀ ਮੰਗ ਕੀਤੀ । ਅੱਜ ਭਵਾਨੀਗੜ੍ਹ ਜ਼ਿਲ੍ਹਾ ਟਰੱਕ ਯੂਨੀਅਨ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਜਗਮੀਤ ਸਿੰਘ ਭੋਲਾ ਅਤੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜ੍ਹੀ ਦੀ ਅਗਵਾਈ ਵਿੱਚ ਟਰੱਕ ਯੂਨੀਅਨਾਂ ਵਿੱਚ ਟਰੱਕ ਓਪਰੇਟਰਾਂ ਵੱਲੋਂ ਵੱਡਾ ਇਕੱਠ ਕਰ ਕੇ ਸੂਬਾ ਸਰਕਾਰ ਤੋਂ ਟਰੱਕ ਯੂਨੀਅਨਾਂ ਬਹਾਲ ਕਰਾਉਣ ਦੀ ਮੰਗ ਕੀਤੀ । ਇਸ ਮੋਕੇ ਵਿਪਨ ਕੁਮਾਰ ਸ਼ਰਮਾ.ਜਗਮੀਤ ਸਿੰਘ ਭੋਲਾ ਬਲਿਆਲ.ਗੁਰਤੇਜ ਸਿੰਘ ਝਨੇੜੀ.ਅਵਤਾਰ ਸਿੰਘ ਗਰੇਵਾਲ.ਗੋਗੀ ਨਰੈਣਗੜ.ਗੁਰਵਿੰਦਰ ਸਿੰਘ ਕਾਲਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਟਰੱਕ ਡਰਾਇਵਰ ਤੇ ਅਪਰੇਟਰ ਮੋਜੂਦ ਸਨ।