ਹਾਮੀ ਮਜਦੂਰ ਦੇ ਵਲੋ 8 ਨੂੰ ਸੰਗਰੂਰ ਚ ਰੋਸ ਮਾਰਚ
ਪਲਾਟ ਦੇਣ ਦੇ ਵਾਦੇ ਤੋ ਭੱਜੀ ਸੂਬਾ ਸਰਕਾਰ:ਲਾਰਾ

ਭਵਾਨੀਗੜ (ਗੁਰਵਿੰਦਰ ਸਿੰਘ ) ਸੂਬਾ ਸਰਕਾਰ ਵਲੋ ਗਰੀਬ ਵਰਗ ਨਾਲ ਕੀਤੇ ਵਾਦਿਆ ਨੂੰ ਲੈਕੇ ਸਮਾਜ ਸੇਵੀ ਸੰਸਥਾ ਹਾਮੀ ਮਜਦੂਰ ਦੇ ਵਲੋ ਪਿਛਲੇ ਦਿਨੀ ਵੀ ਇੱਕ ਰੋਸ ਮਾਰਚ ਓੁਪਰੰਤ ਬੀਡੀਪੀਓ ਦਫਤਰ ਭਵਾਨੀਗੜ ਦਾ ਘਿਰਾਓ ਕੀਤਾ ਗਿਆ ਸੀ ਤੇ ਕੋਈ ਹੁੰਗਾਰਾ ਮਿਲਦਾ ਨਾ ਵੇਖ ਸੰਸਥਾ ਵਲੋ ਮੁੜ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾ ਹੋ ਰਹੀਆਂ ਹਨ ਜਿਸ ਬਾਰੇ ਅੱਜ ਪੱਤਰਕਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਕਾਂਗਰਸ ਸਰਕਾਰ ਨੇ ਗ਼ਰੀਬ ਲੋਕਾਂ ਨਾਲ 2017 ਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਗ਼ਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਪਲਾਟ ਦਿੱਤੇ ਜਾਣਗੇ ਪਰ ਪੌਣੇ ਪੰਜ ਸਾਲ ਬੀਤ ਚੁੱਕੇ ਹਨ ਸਰਕਾਰ ਨੇ ਅਜੇ ਤੱਕ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿੱਚ ਇੱਕ ਵੀ ਪਲਾਟ ਨਹੀਂ ਵੰਡਿਆ ਲਾਰਾ ਸਾਹਿਬ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਬੀਡੀਓ ਦਫ਼ਤਰ ਦਾ ਘਿਰਾਓ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਉਨ੍ਹਾਂ ਕਿਹਾ ਕਿ ਅੱਠ ਦਸੰਬਰ ਨੂੰ ਸੰਗਰੂਰ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਬਾਜ਼ਾਰਾਂ ਵਿੱਚ ਦੀ ਰੋਸ ਮਾਰਚ ਕਰਕੇ ਡੀ ਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਲਾਰਾ ਸਾਬ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਅਗਰ ਗ਼ਰੀਬ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ ਤਾਂ ਕਾਂਗਰਸ ਦੇ ਕਿਸੇ ਵੀ ਲੀਡਰ ਨੂੰ ਪਿੰਡਾਂ ਦੇ ਵਿਚ ਖ਼ਾਸ ਕਰਕੇ ਐੱਸਸੀ ਭਾਈਚਾਰੇ ਦੇ ਮੁਹੱਲਿਆਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਹਰੇਕ ਜਗ੍ਹਾ ਤੇ ਕਾਂਗਰਸੀ ਮੰਤਰੀ ਦਾ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਬਲਾਕ ਪ੍ਰਧਾਨ ਜਗਸੀਰ ਸਿੰਘ ਨਰੈਣਗਡ਼੍ਹ ਕੁਲਦੀਪ ਸਿੰਘ ਮੁਨਸ਼ੀਵਾਲਾ ਹਾਜ਼ਰ ਸਨ