ਸ਼੍ਰੀ ਖਾਟੂ ਸ਼ਿਆਮ ਵਾ ਸ਼੍ਰੀ ਬਾਲਾ ਜੀ ਦਾ ਪਹਿਲਾ ਵਿਸ਼ਾਲ ਜਾਗਰਣ ਧੂਮ ਧਾਮ ਨਾਲ ਕਰਵਾਇਆ
ਸਿਆਸੀ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਚ ਪਹੁੰਚੀਆ ਸੰਗਤਾਂ

ਭਵਾਨੀਗੜ (ਗੁਰਵਿੰਦਰ ਸਿੰਘ) ਸ੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ ਰਜਿ: ਭਵਾਨੀਗੜ੍ਹ ਵੱਲੋਂ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ੍ਰੀ ਬਾਲਾਜੀ ਮਹਾਰਾਜ ਜੀ ਦਾ ਪਹਿਲਾ ਵਿਸ਼ਾਲ ਜਾਗਰਣ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਬਹੁਤ ਹੀ ਸਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਮੀਨਾ ਮਹੰਤ ਨੇ ਕੀਤੀ ਅਤੇ ਇਸ ਮੌਕੇ ਸੰਸਥਾਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ 56 ਪ੍ਕਾਰ ਦੇ ਭੋਗ ਲਗਾਏ ਗਏ ਅਤੇ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਇਆ ਗਿਆ।ਕੈਬਟਿਨ ਮੰਤਰੀ ਵਿਜੈਇੰਦਰ ਸਿੰਗਲਾ, ਆਮ ਅਦਾਮੀ ਪਾਰਟੀ ਦੇ ਆਗੂ ਦਿਨੇਸ਼ ਬਾਂਸਲ ਅਤੇ ਐਫ.ਸੀ.ਆਈ ਦੇ ਡਾਇਰੈਕਟਰ ਜੀਵਨ ਗਰਗ ਸਮੇਤ ਕਈ ਹੋਰ ਪਤਵੰਤਿਆਂ ਨੇ ਇਸ ਜਾਗਰਣ ਮੌਕੇ ਨਤਮਸਕਤ ਹੋ ਕੇ ਭਗਵਾਨ ਖਾਟੂ ਸਿਆਮ ਅਤੇ ਸ੍ਰੀ ਬਾਲਾ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਘੇ ਭਜਨ ਗਾਇਕ ਸੋਨੂੰ ਸਿੰਗਲਾ ਅਤੇ ਨਵੀਨ ਸ਼ਰਮਾਂ ਨੇ ਭਗਵਾਨ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਵਾਲੇ ਸ੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਕੇ ਪੰਡਾਲ ’ਚ ਬੈਠੀ ਸੰਗਤ ਨੂੰ ਝੁੂੰਮਣ ਲਗਾ ਦਿੱਤਾ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਆਂਚਲ ਗਰਗ ਨੇ ਸ਼ਹਿਯੋਗ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾਂ ਵੱਲੋਂ ਜਲਦ ਹੀ ਸ਼ਹਿਰ ’ਚ ਸ੍ਰੀ ਖਾਟੂ ਸ਼ਿਆਮ ਜੀ ਦੇ ਮੰਦਿਰ ਦਾ ਨਿਰਮਾਣ ਵੀ ਕੀਤਾ ਜਾਵੇਗਾ ਅਤੇ ਹਰ ਮਹੀਨੇ ਖਾਟੂ ਸਿਆਮ ਅਤੇ ਸਲਾਸਰ ਲਈ ਬੱਸ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਆਂਚਲ ਗਰਗ ਪ੍ਧਾਨ ਤੋਂ ਇਲਾਵਾ , ਰੱਜਤ ਸਿੰਗਲਾ ਸਕੱਤਰ, ਸੰਦੀਪ ਕੁਮਾਰ ਖਜ਼ਾਨਚੀ, ਵਿਵੇਕ ਕੁਮਾਰ, ਸੁਰਜੀਤ ਭੰਮ, ਅਸ਼ਵਨੀ ਕਾਂਸਲ, ਰਿੰਕੂ ਬਾਂਸਲ, ਰੋਵਿਸ਼ ਗੋਇਲ, ਚੇਤਨ ਸਿੰਗਲਾ, ਅਸ਼ ਸਮੇਤ ਇਲਾਕੇ ਦੇ ਕਈ ਹੋਰ ਪਤਵੰਤੇ ਮੌਜੂਦ ਸਨ।