ਨਵਜੋਤ ਸਿੱਧੂ ਨੇ ਐਲਾਨਿਆ ਕਾਂਗਰਸ ਕਿਸਾਨ ਖੇਤੀ ਮਜ਼ਦੂਰ ਵਿਭਾਗ ਦਾ ਚੇਅਰਮੈਨ, ਜਾਣੋ ਕੌਣ

ਮਾਲਵਾ ਬਿਊਰੋ , ਚੰਡੀਗਡ਼੍ਹ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਿਰਮਲ ਸਿੰਘ ਨੂੰ ਕਾਂਗਰਸ ਕਿਸਾਨ ਖੇਤੀ ਮਜ਼ਦੂਰ ਵਿਭਾਗ ਦਾ ਚੇਅਰਮੈਨ ਐਲਾਨਿਆ ਹੈ।

ਆਪਣੇ ਜਾਰੀ ਇਕ ਬਿਆਨ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਿਰਮਲ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਅਤੇ ਖੇਤ ਮਜ਼ਦੂਰ ਵਿਭਾਗ ਦੇ ਚੇਅਰਮੈਨ ਵਜੋਂ ਨਿਯੁਕਤ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।



ਮੈਨੂੰ ਯਕੀਨ ਹੈ ਕਿ ਤੁਸੀਂ (ਨਿਰਮਲ ਸਿੰਘ) ਕਿਸਾਨ ਅਤੇ ਖੇਤ ਮਜਦੂਰ ਵਿਭਾਗ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਉਜਾਗਰ ਕਰਨ ਲਈ ਸਖ਼ਤ ਮਿਹਨਤ ਕਰੋਗੇ।

ਸਿੱਧੂ ਨੂੰ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਨਿਰਮਲ ਸਿੰਘ ਸੂਬੇ ਵਿੱਚ ਸੰਗਠਨ ਨੂੰ ਮਜ਼ਬੂਤ ​​ਕਰਨ ਅਤੇ ਕਾਂਗਰਸ ਪ੍ਰਧਾਨ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ।