ਵੱਡੀ ਖ਼ਬਰ: ਕੋਰੋਨਾ ਵੈਕਸੀਨ ਨਾ ਲਗਾਉਣ ਵਾਲਿਆਂ ਦੀ ਐਂਟਰੀ ‘ਤੇ ਪਾਬੰਦੀ

ਚੰਡੀਗੜ੍ਹ

ਪੰਜਾਬ ਸਮੇਤ ਦੇਸ਼ ਭਰ ਵਿੱਚੋਂ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦਾ ਕਹਿਰ ਜਾਰੀ ਹੈ।

ਕੋਰੋਨਾ ਮਰੀਜ਼ਾਂ ਦੇ ਵੱਧ ਰਹੇ ਗ੍ਰਾਫ਼ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।

ਜਿਸ ਕਾਰਨ ਚੰਡੀਗੜ੍ਹ ’ਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਬੈਂਕ, ਸਰਕਾਰੀ ਦਫ਼ਤਰ, ਹੋਟਲ-ਰੈਸਟੋਰੈਂਟ, ਮਾਲ, ਬਾਰ ’ਚ ਐਂਟਰੀ ਨਹੀਂ ਹੋਵੇਗੀ।

ਇਸ ਤੋਂ ਬਿਆਨ ਭੀੜ ਵਾਲੀਆਂ ਜਨਤਕ ਥਾਵਾਂ ਜਿਵੇਂ ਸਬਜ਼ੀ ਮੰਡੀ, ਗ੍ਰੇਨ ਮਾਰਕੀਟ, ਪਬਲਿਕ ਟਰਾਂਸਪੋਰਟ ਅਤੇ ਭੀੜ ਵਾਲੀਆਂ ਥਾਵਾਂ ’ਤੇ ਹੁਕਮਾਂ ਦੀ ਪਾਲਣਾ ਆ ਕਰਨ ਵਾਲੇ ਲੋਕਾਂ ਦਾ ਚਲਾਨ ਹੋਵੇਗਾ।

ਇਸ ਤੋਂ ਬਿਨਾ ਜਿਹਨਾਂ ਦੇ ਸਿਰਫ਼ ਇਕ ਡੋਜ਼ ਲੱਗੀ ਹੈ ਉਹਨਾਂ ’ਤੇ ਵੀ ਹੁਕਮਾਂ ਦੀ ਉਲੰਘਣਾ ਕਰਨ ‘ਤੇ ਕਾਰਵਾਈ ਹੋਵੇਗੀ। ਇਹ ਹੂਕਮ ਇਕ ਜਨਵਰੀ 2022 ਤੋਂ ਲਾਗੂ ਹੋਣਗੇ।