ਭਵਾਨੀਗੜ੍ਹ, 27 ਦਸੰਬਰ (ਗੁਰਵਿੰਦਰ ਸਿੰਘ ) : ਨੇੜਲੇ ਪਿੰਡ ਆਲੋਅਰਖ ਦੇ ਅੱਡੇ ਉੱਤੇ ਪਿਛਲੇ ਦਿਨਾਂ ਤੋਂਂ ਗੁਰੂ ਕੇ ਲੰਗਰਾਂ ਦੀ ਸੇਵਾ ਦੌਰਾਨ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਭੋਗ ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭਾ ਨੇ ਸਾਹਿਬਜ਼ਾਦਿਆਂਂ ਦੀ ਮਹਾਨ ਸ਼ਹਾਦਤ ਸਬੰਧੀ ਸੰਗਤਾਂ ਨੂੰ ਇਤਿਹਾਸ ਤੋਂਂ ਜਾਣੂ ਕਰਵਾਉਂਦਿਆਂ ਕੁਰਬਾਨੀਆਂਂ ਦਾ ਬੜੇ ਵਿਸਥਾਰ ਸਹਿਤ ਵੈਰਾਗਮਈ ਪ੍ਰਸੰਗ ਸਰਵਣ ਕਰਵਾਇਆ ਕਿ ਕਿਵੇਂਂ ਕਲਗੀਧਰ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਦੀਨ ਕਬੂਲ ਨਾ ਕਰਕੇ ਮਹਾਨ ਸ਼ਹਾਦਤ ਦਾ ਰਾਹ ਚੁਣਿਆ ਅਤੇ ਸਿੱਖੀ ਸਿਦਕ ਵਾਲਾ ਧਰਮ ਨਿਭਾਇਆ ਜਿਸ ਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿੱਚ ਉਪਲੱਬਧ ਨਹੀਂ ਹੈ। ਉਘੇ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨੇ ਫਰਮਾਇਆ ਕਿ ਚਮਕੌਰ ਦੀ ਗੜ੍ਹੀ ਦੇ ਬਾਹਰ ਘੇਰਾ ਪਾਈ ਖੜੀ ਦੱਸ ਲੱਖ ਤੁਰਕਾਂ, ਮੁਗਲਾਂ ਅਤੇ ਪਹਾੜੀ ਰਾਜਿਆਂਂ ਦੀ ਫੌਜ ਨਾਲ ਜੂਝਦੇ ਹੋਏ 2 ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾ ਗਏ। ਇਹ ਸਾਰਾ ਦ੍ਰਿਸ਼ ਕਲਗੀਧਰ ਨੇ ਆਪਣੇ ਅੱਖੀਂ ਵੇਖਿਆ ਅਤੇ ਦੋ ਛੋਟੇ ਸਾਹਿਬਜ਼ਾਦੇ ਸੂਬਾ ਸਰਹਿੰਦ ਨੇ ਦੀਵਾਰਾਂ ਵਿੱਚ ਚਿਣਵਾ ਕੇ ਜਬਰ ਜਨਾਹ ਕਰਕੇ ਤਸੀਹੇ ਦੇ ਕੇ ਸ਼ਹੀਦ ਕੀਤੇ। ਸਮੁੱਚੇ ਨਗਰ ਨਿਵਾਸੀਆਂਂ ਨੇ ਭਾਈ ਸਾਹਿਬ ਦਾ ਵਿਸ਼ੇਸ਼ ਸਤਿਕਾਰ ਵੀ ਕੀਤਾ। ਇਸ ਸਮਾਗਮ ’ਚ ਉਚੇਚੇ ਤੌਰ ਤੇ ਪਹੁੰਚੇ ਸ਼ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸੰਗਰੂਰ ਤੋਂਂ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ, ਸਾਬਕਾ ਸ਼ਰੋਮਣੀ ਕਮੇਟੀ ਮੈਂਂਬਰ ਨਿਰਮਲ ਸਿੰਘ ਭੜੋ, ਗੁਰਦਿੱਤ ਸਿੰਘ ਪ੍ਰਧਾਨ ਲੋਕਲ ਕਮੇਟੀ ਗੁਰਦੁਆਰਾ ਮੰਜੀ ਸਾਹਿਬ, ਬਲਦੇਵ ਸਿੰਘ ਨੰਬਰਦਾਰ, ਮੀਤ ਪ੍ਰਧਾਨ ਗੁਰਿੰਦਰ ਸਿੰਘ, ਹੈੱਡ ਗ੍ਰੰਥੀ ਤਰਲੋਚਨ ਸਿੰਘ, ਲੰਗਰ ਕਮੇਟੀ ਪ੍ਰਧਾਨ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਫੌਜੀ, ਮੈਨੇਜਰ ਗੁਰਜੀਤ ਸਿੰਘ ਹਾਜ਼ਰ ਸਨ। ਤਿੰਨੇ ਦਿਨ ਲਗਾਤਾਰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂਂ ਇਲਾਵਾ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਤੇ ਮੋਹਤਬਰ ਵਿਅਕਤੀ ਮੌਜੂਦ ਸਨ। ਪ੍ਰਧਾਨ ਗੁਰਦਿੱਤ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ।