ਸਾਈ ਸੰਧਿਆ 31 ਦਸੰਬਰ ਨੂੰ ਅਨਾਜ ਮੰਡੀ ਭਵਾਨੀਗੜ੍ ਚ.ਪੋਸਟਰ ਜਾਰੀ
ਸ਼ਹਿਰ ਨਿਵਾਸੀਆਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ : ਗਰਗ

ਭਵਾਨੀਗੜ੍ਹ (ਗੁਰਵਿੰਦਰ ਸਿੰਘ )-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਿਰਡੀ ਸਾਈ ਚੈਰੀਟੇਬਲ ਸੋਸਾਇਟੀ ਰਾਜਿ . ਵੱਲੋਂ 10ਵੀਂ ਵਿਸਾਲ ਸਾਂਈ ਸੰਧਿਆ ਅਨਾਜ ਮੰਡੀ ਭਵਾਨੀਗੜ੍ਹ ਵਿਚ ਕਰਵਾਈ ਜਾ ਰਹੀ ਹੈ।
ਪ੍ਰਧਾਨ ਪ੍ਰਦੀਪ ਗਰਗ ਅਤੇ ਸਮੂਹ ਮੈਂਬਰਾਂ ਨੇ ਕਾਰਡ ਰਿਲੀਜ਼ ਕੀਤਾ ਗਿਆ। ਸ਼੍ਰੀ ਸਿਰਡੀ ਸਾਂਈ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਈਂ ਸੰਧਿਆ 31 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਈ ਜਾ ਰਹੀ ਹੈ। ਪ੍ਰਧਾਨ ਨੇ ਕਿਹਾ ਕਿ ਸਾਨੂੰ ਸਭ ਨੂੰ ਸਾਈ ਸੰਧਿਆ ਵਿਚ ਪਹੁੰਚਣਾ ਚਾਹੀਦਾ ਹੈ ਕਿਉਂਕਿ ਇਸ ਸਾਲ ਦੀ ਖੁਸ਼ੀ ਦੇ ਨਾਲ ਨਵੇਂ ਸਾਲ ਦੀ ਸਾਂਈ ਜੀ ਦੀ ਕ੍ਰਿਪਾ ਨਾਲ ਖੁਸ਼ੀ ਪ੍ਰਾਪਤ ਹੋਵੇਗੀ ਅਤੇ ਨਵਾਂ ਸਾਲ ਸਭ ਲਈ ਖੁਸ਼ੀ ਲੈ ਕੇ ਆਵੇ ਜਿੱਥੇ ਇਸ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਸਹਿਰ ਵਿਚ ਖੂਨ ਦਾਨ ਕੈਂਪ ਅਤੇ ਲੋੜਵੰਦ ਗਰੀਬ ਬੱਚਿਆਂ ਨੂੰ ਸਟੇਸ਼ਨਰੀ , ਗਰੀਬ ਲੜਕੀ ਦੇ ਵਿਆਹ ਵਿੱਚ ਮਦਦ ਕੀਤੀ ਜਾਂਦੀ ਹੈ। ਉੱਥੇ ਹੀ ਵੀਰਵਾਰ ਨੂੰ ਸਾਂਈ ਕੀਰਤਨ ਵੀ ਕੀਤਾ ਜਾਂਦਾ ਹੈ। ਸਾਂਈ ਸੰਧਿਆ ਮੌਕੇ ਲੰਗਰ ਵੀ ਅਤੁੱਟ ਵਰਤਿਆ ਜਾਵੇਗਾ ।ਇਸ ਮੌਕੇ ਤੇ ਵਾਇਸ ਪ੍ਰਧਾਨ ਦਰਸ਼ੀ ਸਾਂਹੀ, ਪ੍ਰੈੱਸ ਸਕੱਤਰ ਅਸ਼ਵਨੀ ਕਾਂਸਲ, ਵਿਨੋਦ ਕਾਂਸਲ ,ਰਜੇਸ਼ ਕੁਮਾਰ, ਨਵੀਨ ਕੁਮਾਰ, ਸੰਕਰ ਸ਼ਰਮਾਂ,ਅੰਕੁਰ ਗਰਗ,ਸੁਰਜੀਤ ਭੰਮ,ਧਰਮ ਪ੍ਰੀਤ ,ਅਸ਼ਵਨੀ ਗਰਗ ,ਮੱਖਣ ੜਕਾਂਸਲ ਆਦਿ ਹਾਜਰ ਸਨ।