View Details << Back

Breaking News- ਹਰਿਆਣਾ ‘ਚ ਵੱਡਾ ਹਾਦਸਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਭਿਵਾਨੀ—

ਹਰਿਆਣਾ ‘ਚ ਨਵੇਂ ਸਾਲ ਮੌਕੇ ਵੱਡਾ ਹਾਦਸਾ ਵਾਪਰ ਗਿਆ ਹੈ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਤੋਸ਼ਾਮ ਵਿਧਾਨ ਸਭਾ ਖੇਤਰ ਦੇ ਡਾਡਮ ‘ਚ ਮਾਈਨਿੰਗ ਆਪਰੇਸ਼ਨ ਦੌਰਾਨ ਪਹਾੜ ਖਿਸਕਣ ਕਾਰਨ ਅੱਧਾ ਦਰਜਨ ਵਾਹਨ ਅਤੇ ਉੱਥੇ ਕੰਮ ਕਰ ਰਹੇ ਲੋਕਾਂ ਦੇ ਦੱਬਣ ਦਾ ਖ਼ਦਸ਼ਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ।

ਅਜੇ ਤੱਕ ਇਕ ਮਜ਼ਦੂਰ ਦੀ ਲਾਸ਼ ਬਰਾਮਦ ਕਰਨ ਤੋਂ ਇਲਾਵਾ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕੱਢੇ ਗਏ ਲੋਕਾਂ ‘ਚੋਂ 2 ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ 15 ਤੋਂ 20 ਲੋਕ ਦੱਬੇ ਹੋ ਸਕਦੇ ਹਨ। ਪ੍ਰਸ਼ਾਸਨਿਕ ਅਮਲਾ ਰਾਹਤ ਕੰਮਾਂ ਵਿਚ ਜੁੱਟਿਆ ਹੋਇਆ ਹੈ। ਘਟਨਾ ਵਾਲੀ ਥਾਂ ‘ਤੇ ਮੀਡੀਆ ਕਰਮੀ ਅਤੇ ਆਮ ਲੋਕਾਂ ਦੇ ਜਾਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੌਕੇ ‘ਤੇ ਖੇਤੀ ਮੰਤਰੀ ਜੇ. ਪੀ. ਦਲਾਲ ਅਤੇ ਐੱਸ. ਪੀ. ਅਜੀਤ ਸਿੰਘ ਸ਼ੇਖ਼ਾਵਤ ਨੇ ਘਟਨਾ ਦਾ ਜਾਇਜ਼ਾ ਲਿਆ।


ਹਾਦਸਾ ਸਵਰੇ 8 ਵਜੇ ਹੋਇਆ, ਜਦੋਂ ਮਾਈਨਿੰਗ ਆਪਰੇਸ਼ਨ ਦੌਰਾਨ ਪਹਾੜ ਦਾ ਇਕ ਹਿੱਸਾ ਖਿਸਕ ਗਿਆ। ਜਿਸ ਨਾਲ ਉੱਥੇ ਖੜੀਆਂ ਕਈ ਫੋਕਲੈਂਡ ਮਸ਼ੀਨਾਂ ਅਤੇ ਡੰਪਰ ਦੱਬੇ ਗਏ। ਫ਼ਿਲਹਾਲ ਹੁਣ ਤੱਕ ਪਹਾੜ ਖਿਸਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਈਨਿੰਗ ਖੇਤਰ ਦੋਹਾਂ ਪਾਸਿਓ ਜੰਗਲੀ ਖੇਤਰ ਨਾਲ ਘਿਰਿਆ ਹੋਇਆ ਹੈ।
ਦੱਸ ਦੇਈਏ ਕਿ ਤੋਸ਼ਾਮ ਦੇ ਖਾਨਕ ਅਤੇ ਡਾਡਮ ‘ਚ ਪਹਾੜ ਮਾਈਨਿੰਗ ਕੰਮ ਹੁੰਦਾ ਹੈ। ਪ੍ਰਦੂਸ਼ਣ ਦੇ ਚੱਲਦੇ 2 ਮਹੀਨੇ ਪਹਿਲਾਂ ਮਾਈਨਿੰਗ ਕੰਮ ‘ਤੇ ਰੋਕ ਲਾਈ ਗਈ ਸੀ। ਐੱਨ. ਜੀ. ਟੀ. ਨੇ ਵੀਰਵਾਰ ਨੂੰ ਹੀ ਮਾਈਨਿੰਗ ਕੰਮ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। JB


   
  
  ਮਨੋਰੰਜਨ


  LATEST UPDATES











  Advertisements