View Details << Back

ਇਕ ਪਾਸੇ ਨਵੇਂ ਸਾਲ ਦੇ ਜਸ਼ਨ ਸਰਕਾਰੀ ਮੁਲਾਜਮਾਂ ਵਲੋਂ ਸਰਕਾਰ ਦੇ ਅਰਥੀ ਫੂਕ ਮੁਜਾਹਰੇ-ਸੰਘਰੇੜੀ


ਭਵਾਨੀਗੜ੍ਹ, 2 ਜਨਵਰ (ਗੁਰਵਿੰਦਰ ਸਿੰਘ)-ਇਕ ਪਾਸੇ ਲੋਕ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਸਨ ਪਰੰਤੂ ਦੂਸਰੇ ਪਾਸੇ ਸਰਕਾਰ ਦੇ ਸਤਾਏ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਅੱਗੇ ਜਾ ਕੇ ਲਾਹਨਤਾਂ ਪਾ ਕੇ ਅਰਥੀਆਂ ਫੂਕੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਤੇਜਿੰਦਰ ਸਿੰਘ ਸੰਘਰੇੜੀ ਨੇ ਕੀਤਾ।
ਜਥੇਦਾਰ ਸੰਘਰੇੜੀ ਨੇ ਕਿਹਾ ਕਿ ਪੂਰਾ ਇਕ ਸਾਲ ਪੱਕੇ ਧਰਨੇ ਲਗਾਉਣ ਅਤੇ ਪੁਲਿਸ ਦਾ ਜ਼ਬਰ ਝੱਲਣ ਮਗਰੋਂ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ, ਉਨ੍ਹਾਂ ਦੇ ਹਾਲਾਤ ਨਹੀਂ ਬਦਲੇ, ਜੇਕਰ ਕੁਝ ਬਦਲਿਆ ਹੈ ਤਾਂ ਅਧਿਆਪਕਾਂ ਦੀਆਂ ਦਰੀਆਂ ਬਦਲੀਆਂ ਹਨ ਜਿਹੜੀਆਂ ਸੰਗਰੂਰ ਤੋਂ ਚੁੱਕ ਕੇ ਜਲੰਧਰ ਪਹੁੰਚਾ ਦਿੱਤੀਆਂ ਗਈਆਂ ਹਨ, ਪ੍ਰੰਤੂ ਬੇਰੁਜ਼ਗਾਰਾਂ ਦੇ ਹਾਲਾਤ ਨਹੀਂ ਬਦਲੇ। ਬੇਰੁਜਗਾਰ ਅਧਿਆਪਕ ਅਤੇ ਸਿੱਖਿਆ ਕਰਮਚਾਰੀ ਲਗਾਤਾਰ ਧਰਨਿਆਂ ਤੇ ਚੱਲ ਰਹੇ ਹਨ ਪਰੰਤੂ ਪੰਜਾਬ ਦੀ ਚੰਨੀ ਸਰਕਾਰ ਇਹਨਾਂ ਮੁਲਾਜਮਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਾਂਗਰਸੀ ਮੰਤਰੀ ਸਿਰਫ਼ ਆਪਣੀਆਂ ਚੋਣ ਰੈਲੀਆਂ ਤੱਕ ਮਸਰੂਫ਼ ਹਨ।
ਉਹਨਾਂ ਕਿਹਾ ਕਿ ਬੇਰੁਜਗਾਰ ਅਧਿਆਪਕ ਅਤੇ ਸਰਕਾਰੀ ਮੁਲਾਜਮ ਨੌਕਰੀਆਂ ਅਤੇ ਤਨਖਾਹਾਂ ਲਈ ਕੜਾਕੇ ਦੀ ਠੰਡ ਵਿਚ ਸੰਘਰਸ਼ ਕਰ ਰਹੇ ਹਨ ਪਰੰਤੂ ਮੁੱਖ ਮੰਤਰੀ ਆਏ ਦਿਨ ਕਿਸੇ ਨਾ ਕਿਸੇ ਜਗ੍ਹਾ ਤੇ ਜਾ ਕੇ ਫੋਕੀ ਸ਼ੋਹਰਤ ਖੱਟਣ ਲਈ ਇਹ ਦਿੰਦੇ ਹਨ ਉਹ ਵੀ ਕਦੇ ਇੰਝ ਕਰਦੇ ਸੀ, ਜਥੇਦਾਰ ਸੰਘਰੇੜੀ ਨੇ ਕਿਹਾ ਕਿ ਮੁੱਖ ਮੰਤਰੀ ਜੀ ਕਦੇ ਇਹ ਵੀ ਕਹਿ ਦੇਵੋ ਕਿ ਉਹ ਵੀ ਨੌਕਰੀ ਲਈ ਸਰਕਾਰ ਤੋਂ ਡਾਂਗਾਂ ਖਾਦੇ ਹੁੰਦੇ ਸੀ।


   
  
  ਮਨੋਰੰਜਨ


  LATEST UPDATES











  Advertisements