View Details << Back

ਗੋਲਡੀ ਨੇ ਭਖਾਇਆ ਪਿੜ.ਸੰਗਰੂਰ ਦੇ ਵੱਖ ਵੱਖ ਮੁਹੱਲਿਆ ਚ ਸਨਮਾਨ
ਵੱਡਾ ਪਿਆਰ ਦੇਣ ਵਾਲੇ ਭਰਾਵਾਂ ਦੇ ਹਰ ਦੁੱਖ ਸੁੱਖ ਚ ਚਟਾਨ ਵਾਗ ਖੜਾਗਾ: ਗੋਲਡੀ

ਸੰਗਰੂਰ, 2 ਜਨਵਰੀ (ਗੁਰਵਿੰਦਰ ਸਿੰਘ )- ਸੰਗਰੂਰ ਸ਼ਹਿਰ ਦੇ ਨੂਰਪੁਰਾ ਮਹੁੱਲਾ ਨਿਵਾਸੀਆਂ ਵੱਲੋਂ ਵਿਨਰਜੀਤ ਸਿੰਘ ਗੋਲਡੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੰਗਰੂਰ ਨੂੰ ਸਨਮਾਨਤ ਕੀਤਾ ਗਿਆ। ਵਿਨਰਜੀਤ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਸਪਾ ਦੀ ਸਰਕਾਰ ਬਣਨ ਤੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹੱਲਾ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਅੰਦਰ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਤਾਂ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਐਡਵੋਕੇਟ ਰਾਮ ਸਿੰਘ, ਪਰਮਜੀਤ ਕੌਰ, ਮੀਨਾ ਰਾਣੀ, ਵਰਿੰਦਰ ਕੌਰ, ਸਤਿੰਦਰ ਕੌਰ, ਮਨਜੀਤ ਕੌਰ, ਰਸਵਿੰਦਰ ਸਿੰਘ, ਅਮਰੀਕ ਸਿੰਘ, ਗੁਰਜੀਤ ਸਿੰਘ, ਪਰਮਜੀਤ ਪੰਮੀ, ਐਡਵੋਕੇਟ ਮਨਮੀਤ ਸਿੰਘ ਹਰਪ੍ਰੀਤ ਸਿੰਘ ਅਤੇ ਸੁਰਿੰਦਰਪਾਲ ਸਦੀਕੀ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements