View Details << Back

ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਹੁਲਾਰਾ
ਦਰਜ਼ਨ ਤੋਂ ਵੱਧ ਪਿੰਡਾਂ ’ਚ ਕੀਤੇ ਤੂਫ਼ਾਨੀ ਦੌਰੇ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ

ਭਵਾਨੀਗੜ੍ਹ, 4 ਜਨਵਰੀ (ਗੁਰਵਿੰਦਰ ਸਿੰਘ) ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਪੂਰੀ ਤਰਾ ਜ਼ੋਰ ਫੜਦੀ ਜਾ ਰਹੀ ਹੈ। ਅੱਜ ਭਵਾਨੀਗੜ ਨੇੜਲੇ ਦਰਜ਼ਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਪਿੰਡਾਂ ਵਿੱਚ ਲੋਕਾਂ ਵੱਲੋਂ ਭਰਵੇਂ ਰੂਪ ਵਿੱਚ ਗੋਲਡੀ ਨੂੰ ਸਮਰਥਨ ਦਿੱਤਾ ਗਿਆ।ਜਾਣਕਾਰੀ ਮੁਤਾਬਕ ਅੱਜ ਸ: ਵਿਨਰਜੀਤ ਸਿੰਘ ਗੋਲਡੀ ਵੱਲੋਂ ਭਵਾਨੀਗੜ ਸਰਕਲ ਦੇ ਪਿੰਡਾਂ,ਜਿਨਾਂ ਵਿੱਚ ਤੂਰੀ, ਮਾਝੀ, ਮਾਝਾ, ਬੀਂਬੜ, ਡੇਹਲੇਵਾਲ, ਭੜੋਂ, ਸ਼ਾਹਪੁਰ, ਖੇੜੀ ਗਿੱਲਾਂ, ਕਾਲਾ ਝਾੜ, ਚੰਨੋ ਆਦਿ ਦਾ ਚੋਣ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਇਨਾਂ ਪਿੰਡਾਂ ਵਿੱਚ ਸਥਾਨਕ ਆਗੂਆਂ ਵੱਲੋਂ ਵਿਨਰਜੀਤ ਸਿੰਘ ਗੋਲਡੀ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡਾਂ ਵਿੱਚ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ:ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਿਛਲੇ ਲਗਭਗ ਪੰਜ ਸਾਲ ਕਾਂਗਰਸ ਸਰਕਾਰ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਿਸ ਕਾਰਨ ਲੋਕ ਸਰਕਾਰ ਨੂੰ ਬਦਲਣ ਲਈ ਤਿਆਰ ਹੋਏ ਬੈਠੇ ਹਨ। ਉਨਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਭਰਮਾ ਰਿਹਾ ਹੈ। ਉਨਾਂ ਕਿਹਾ ਕਿ ਦਿੱਲੀ ਵਿਖੇ ਅੱਜ ਵੀ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹਨ ਪਰ ਪੰਜਾਬ ਵਿੱਚ ਆ ਕੇ ਇਹ ਵੱਡੇ ਵੱਡੇ ਵਾਅਦੇ ਕਰਦੇ ਹਨ। ਉਨਾਂ ਕਿਹਾ ਕਿ ਭਾਜਪਾ ਤੇ ਉਨਾਂ ਦੀਆਂ ਹਮਾਇਤੀ ਪਾਰਟੀਆਂ ਨੇ ਵੀ ਲੋਕਾਂ ਦਾ ਕੁਝ ਨਹੀ ਸੰਵਾਰਿਆ, ਭਾਜਪਾ ਨੇ ਤਾਂ ਸਾਲ ਤੋਂ ਵੱਧ ਕਿਸਾਨਾਂ ਨੂੰ ਦਿੱਲੀ ’ਚ ਧਰਨਿਆਂ ਲਾਉਣ ਲਈ ਮਜ਼ਬੂਰ ਕੀਤਾ ਜਿਸ ਕਾਰਨ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਹੋਈ। ਉਨਾਂ ਕਿਹਾ ਕਿ ਅਕਾਲੀ ਦਲ ਹੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਸਾਡੀ ਪਾਰਟੀ ਦੀ ਸਰਕਾਰ ਸਮੇਂ ਵੱਡੇ ਪੱਧਰ ਤੇ ਕੰਮ ਕੀਤੇ ਗਏ ਜਿਨਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।
ਉਨਾਂ ਇਹ ਵੀ ਕਿਹਾ ਕਿ ਮੈਂ ਸੰਗਰੂਰ ਹਲਕੇ ਵਿੱਚ ਰਾਜਨੀਤੀ ਕਰਨ ਨਹੀਂ ਆਇਆ ਸਗੋਂ ਨੇੜੇ ਹੋ ਕੇ ਲੋਕਾਂ ਦੀਆਂ ਮੁਸ਼ਕਿਲਾਂ ਸਮਝਣ ਆਇਆ ਹਾਂ ਜਿਹੜੀਆਂ ਜਿੱਤਣ ਉਪਰੰਤ ਪਹਿਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨਾਂ ਦੇ ਨਾਲ ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੋਲੀਆਂ , ਹਰਦੇਵ ਸਿੰਘ ਕਾਲਾਝਾੜ, ਨਿਰਮਲ ਸਿੰਘ ਭੜੋ, ਸੁੰਦਰ ਕ੍ਰਿਸ਼ਨ ਚੰਨੋ, ਸ਼ੰਕਰ ਦਿਆਲ ਚੰਨੋ, ਬੂਟਾ ਸਿੰਘ ਬਾਲਦ ਕਲਾਂ, ਪ੍ਭਜੀਤ ਸਿੰਘ ਲੱਕੀ,ਬਲਵਿੰਦਰ ਸਿੰਘ ਮਾਝੀ, ਅਮਨ ਮਾਨ ਐਸ ਓ ਆਈ, ਗੱਗੀ ਸੰਘਰੇੜੀ, ਪਰਤਾਪ ਸਿੰਘ ਬਖੋਪੀਰ, ਜਗਤਾਰ ਸਿੰਘ ਖੱਟੜਾ, ਮਨਦੀਪ ਦੀਪੀ, ਗੁਰਦਰਸ਼ਨ ਡੇਹਲੇਵਾਲ, ਜਗਵਿੰਦਰ ਡੇਹਲੇਵਾਲ, ਅਮਰੀਕ ਭੜੋ,ਸਰਪੰਚ ਬਲਕਾਰ ਸਿੰਘ ਬੀਬੜ, ਸਰਪੰਚ ਰੇਸ਼ਮ ਸਿੰਘ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਚੰਦ ਸਿੰਘ ਸ਼ਾਹਪੁਰ, ਰਜਿੰਦਰ ਸਿੰਘ ਮੁਨਸ਼ੀਵਾਲਾ, ਬੱਬੀ ਵੜੈਚ, ਸਰਪੰਚ ਹਰਜਿੰਦਰ ਸਿੰਘ ਤੂਰੀ, ਪਰਗਟ ਭੜੋ,ਦਲਜੀਤ ਯੂਥ ਆਗੂ, ਨਾਜਰ ਸਿੰਘ ਖੇੜੀ ਗਿੱਲਾਂ, ਦਲਵੀਰ ਸਿੰਘ ਸਕਰੋਦੀ, ਜਸਵੀਰ ਸਿੰਘ ਖੇੜੀ ਗਿੱਲਾਂ, ਅੰਗਰੇਜ ਸਿੰਘ ਮਾਝੀ,ਜਤਿੰਦਰ ਵਰਮਾ, ਬਿੱਟੂ ਭਵਾਨੀਗੜ੍ਹ, ਜਰਨੈਲ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਹਰਜਿੰਦਰ ਸਿੰਘ ਮਾਝਾ ,ਸ਼ਿਆਮ ਸਿੰਘ ਸਿੱਧੂ ਨਰੈਣਗੜ੍ਹ, ਆਦਿ ਵੀ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements