View Details << Back

ਸ਼ਹਿਰਾਂ ’ਚ ਵੀ ਵਿਨਰਜੀਤ ਗੋਲਡੀ ਦੀ ਚੋਣ ਮੁਹਿੰਮ ਸਿਖ਼ਰ ’ਤੇ ਕਾਂਗਰਸ ਤੇ ਆਪ ਨੇ ਕਦੇ ਵੀ ਪੰਜਾਬ ਭਲਾ ਨਹੀਂ ਸੋਚਿਆ : ਵਿਨਰਜੀਤ ਗੋਲਡੀ
ਭਵਾਨੀਗੜ ’ਚ ਜਥੇਬੰਦੀ ਦੀ ਇਕੱਤਰਤਾ ਨੈ ਰੈਲੀ ਦਾ ਰੂਪ ਧਾਰਿਆ

ਭਵਾਨੀਗੜ੍ਹ, 5 ਜਨਵਰੀ (ਗੁਰਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਦਿਨੋਂ ਦਿਨ ਸਿਖ਼ਰ ਛੂੰਹਦੀ ਜਾ ਰਹੀ ਹੈ। ਅੱਜ ਭਵਾਨੀਗੜ ’ਚ ਰੱਖੀ ਬਲਾਕ ਪੱਧਰੀ ਮੀਟਿੰਗ ਇੱਕ ਰੈਲੀ ਦਾ ਰੂਪ ਧਾਰ ਗਈ, ਇਕੱਤਰਤਾ ਨੇ ਜ਼ੋਸ਼ੀਲੇ ਢੰਗ ਨਾਲ ਗੋਲਡੀ ਦੇ ਹੱਕ ’ਚ ਨਾਅਰੇ ਲਾਏ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਅਹਿਦ ਲਿਆ।
ਭਵਾਨੀਗੜ ਦੇ ਕੂਲ ਬ੍ਰੀਜ ਵਿਖੇ ਹੋਈ ਸ਼ਹਿਰੀ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਨਰਜੀਤ ਗੋਲਡੀ ਨੇ ਕਿਹਾ ਕਿ ਇਸ ਵਾਰ ਲੋਕ ਪੰਜਾਬ ਦੀ ਸੱਤਾ ਬਦਲਣ ਦੇ ਪੱਖ ਵਿੱਚ ਹੈ ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਨਹੀਂ ਕੀਤੀ। ਕਾਂਗਰਸ ਦੇ ਮੰਤਰੀਆਂ ਨੇ ਭਿ੍ਰਸ਼ਟਾਚਾਰ ਦੀਆਂ ਪਾਰ ਕਰ ਦਿੱਤੀਆਂ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪਾਣੀਆਂ ਦੇ ਖਿਲਾਫ਼ ਆਪਣੀ ਭੂਮਿਕਾ ਨਿਭਾਈ। ਉਨਾਂ ਕਿਹਾ ਕਿ ਇੱਕੋ ਇੱਕ ਪਾਰਟੀ ਅਕਾਲੀ ਦਲ ਹੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਭਲੇ ਲਈ ਕੰਮ ਕੀਤੇ ਅਤੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ। ਇਸ ਮੌਕੇ ਅਕਾਲੀ ਵਰਕਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਵਾਨੀਗੜ ਵਿੱਚ ਉਹ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿੱਚ ਲੱਗੇ ਹੋਏ ਹਨ ਅਤੇ ਉਹ ਵਿਨਰਜੀਤ ਗੋਲਡੀ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਦੌਰਾਨ ਸਮੂਹ ਇਕੱਤਰਤਾ ਵੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ। ਇਸ ਮੌਕੇ ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਜੌਲੀਆਂ ਦੋਵੇਂ ਸਾਬਕਾ ਚੇਅਰਮੈਨ, ਹਰਪਾਲ ਸਿੰਘ ਖਡਿਆਲ, ਗੁਰਵਿੰਦਰ ਸਿੰਘ ਸੱਗੂ ਐਮਸੀ, ਪ੍ਰਭਜੀਤ ਸਿੰਘ ਲੱਕੀ ਯੂਥ ਪ੍ਰਧਾਨ, ਅਮਨ ਮਾਨ ਪ੍ਰਧਾਨ ਐਸ ਓ ਆਈ ਮਾਲਵਾ ਜ਼ੋਨ, ਨਛੱਤਰ ਸਿੰਘ ਪ੍ਰਧਾਨ ਬੀਸੀ ਵਿੰਗ, ਬੱਬੀ ਬੜੈਚ ਮੁਨਸ਼ੀਵਾਲਾ, ਗੱਗੀ ਸੰਗਤਪੁਰਾ ਸਾਬਕਾ ਸਰਪੰਚ, ਬਿੱਕਰ ਸਿੰਘ ਪ੍ਰਧਾਨ ਸਵਰਨਕਾਰ ਐਸੋਸੀਏਸ਼ਨ, ਮਨਦੀਪ ਸਿੰਘ ਦੀਪੀ, ਵਰਿੰਦਰ ਸਿੰਘ ਗਰੇਵਾਲ, ਹਾਕਮ ਸਿੰਘ ਤੂਰ, ਗੁਰਮੀਤ ਸਿੰਘ ਜੈਲਦਾਰ, ਬਿੱਲੂ ਵਰਮਾ, ਜਗਤਾਰ ਸਿੰਘ ਖੱਟੜਾ, ਨਾਹਰ ਸਿੰਘ ਨਾਰੀ, ਹਰਪਾਲ ਸਿੰਘ ਪਾਲਾ, ਭੋਲਾ ਸਿੰਘ ਬਾਲਦ ਕੋਠੀ, ਵਿਜੇ ਨਾਇਕ, ਰਾਜਿੰਦਰ ਸਿੰਘ ਮੁਨਸ਼ੀਵਾਲਾ, ਗਗਨਇੰਦਰ ਸਿੰਘ (ਆਸਟ੍ਰੇਲੀਆ), ਗੁਰਿੰਦਰ ਸਿੰਘ ਜ਼ੈਲਦਾਰ, ਬਿੱਲੂ ਚਹਿਲ, ਜੰਮੂ ਰਾਮ, ਡਾ. ਗੁਰਬਚਨ ਸਿੰਘ, ਬਿਕਰਮ ਸਿੰਘ ਅਤੇ ਗੁਰਸੇਵਕ ਸਿੰਘ ਰੋਕੀ,ਸ਼ਿਆਮ ਸਿੰਘ ਸਿੱਧੂ ਨਰੈਣਗੜ ਆਦਿ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements