View Details << Back

ਵਿਨਰਜੀਤ ਸਿੰਘ ਗੋਲਡੀ ਦਾ ਕੀਤਾ ਸਨਮਾਨ
ਪਿੰਡ ਵਾਸੀਆਂ ਵਲੋਂ ਵਿਨਰਜੀਤ ਸਿੰਘ ਗੋਲਡੀ ਨੂੰ ਜਿਤਾਉਣ ਦਾ ਦਾਅਵਾ

ਸੰਗਰੂਰ, 7 ਜਨਵਰੀ (ਗੁਰਵਿੰਦਰ ਸਿੰਘ)-ਨੇੜਲੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਅੱਜ ਬਹੁਜਨ ਸਮਾਜ ਪਾਰਟੀ ਅਤੇ ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸੰਸਥਾ ਵਲੋਂ ਸ਼ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦਾ ਭਰਵਾਂ ਸਵਾਗਤ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਹਲਕਾ ਮੀਤ ਪ੍ਰਧਾਨ ਸ਼੍ਰੀ ਗੁਰਮੇਲ ਸਿੰਘ ਰੰਗੀਲਾ ਨੇ ਪਿੰਡ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਪਿੰਡ ਵਲੋਂ ਵਿਨਰਜੀਤ ਸਿੰਘ ਗੋਲਡੀ ਦੀ ਜਿੱਤ ਲਈ ਵਿਸ਼ਵਾਸ ਦਿਵਾਇਆ। ਇਸ ਮੌਕੇ ਜੋਨ ਇੰਚਾਰਜ ਰਣਧੀਰ ਸਿੰਘ ਬਸਪਾ ਆਗੂ, ਜਗਤਾਰ ਸਿੰਘ ਜਰਨਲ ਸਕੱਤਰ ਬਸਪਾ ਆਗੂ, ਬੀਬੀ ਪਰਮਜੀਤ ਕੌਰ ਵਿਰਕ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਅਕਾਲੀ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਅਤੇ ਕਾਂਗਰਸ ਸਰਕਾਰ ਵਲੋਂ ਵਿਨਾਸ ਕਾਰਜਾਂ ਤੇ ਚਾਨਣਾ ਪਾਇਆ। ਅਖੀਰ ਵਿਚ ਵਿਨਰਜੀਤ ਸਿੰਘ ਗੋਲਡੀ ਨੇ ਬੱਚਿਆਂ ਵਿਚ ਬੈਠ ਕੇ ਖੁਸ਼ੀ ਮਨਾਈ ਅਤੇ ਪਾਰਟੀ ਦੀਆਂ ਗਤੀ-ਵਿਧੀਆਂ ਬਾਰੇ ਵਿਚਾਰ ਸਾਂਝੇ ਕੀਤਾ। ਸ. ਜਸਮੇਲ ਸਿੰਘ ਜਰਨਲ ਸਕੱਤਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਅੰਤ ਵਿਚ ਸ਼੍ਰੀ ਵਿਨਰਜੀਤ ਸਿੰਘ ਗੋਲਡੀ ਦਾ ਸੰਗਤਾਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿਚ ਚਾਹ ਅਤੇ ਲੱਡੂ ਵੰਡੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਪ੍ਰੀਤਮ ਸਿੰਘ, ਡਾ. ਮਨਦੀਪ ਸਿੰਘ, ਸ. ਨਿਰਮਲ ਸਿੰਘ ਫੌਜੀ, ਅਮੋਲਕ ਸਿੰਘ, ਨਿਰਮਲ ਸਿੰਘ ਭੋਗਾ, ਲਖਵੀਰ ਸਿੰਘ, ਅਵਤਾਰ ਸਿੰਘ ਤਾਰੀ, ਦਰਸ਼ਨ ਸਿੰਘ, ਗੁਰਜੰਟ ਸਿੰਘ, ਸ਼ੇਰ ਸਿੰਘ ਬਾਲੇਵਾਲ, ਤਰਸੇਮ ਸਿੰਘ ਮੈਂਬਰ, ਕਰਨੈਲ ਸਿੰਘ, ਸਰਵਣ ਸਿੰਘ ਸਮੇਤ ਵੱਡੀ ਗਿਣਤ ਵਿਚ ਬੀਬੀਆਂ ਵੀ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements