View Details << Back

ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਭੰਡਾਰਾ ਧੂਮ ਧਾਮ ਨਾਲ ਮਨਾਇਆ
ਜਲੇਬੀਆ ਅਤੇ ਪੂਰੀ ਛੋਲਿਆ ਦਾ ਅਤੁੱਟ ਵਰਤਾਇਆ ਲੰਗਰ: ਬਾਬਾ ਭੋਲਾ ਖਾਨ

ਭਵਾਨੀਗੜ੍ (ਗੁਰਵਿੰਦਰ ਸਿੰਘ ) ਪੀਰ ਸ਼ਇਅਦ ਖਾਨਗਾਹ ਭਵਾਨੀਗਡ਼੍ਹ ਵਿਖੇ ਨਵੇਂ ਸਾਲ ਦੇ ਪਹਿਲੇ ਵੀਰਵਾਰ ਤੇ ਪੂਰੀਆਂ ਛੋਲੇ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਭੋਲਾ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਇੱਥੇ ਦਰਗਾਹ ਤੇ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਜੇਠਾ ਵੀਰਵਾਰ ਅਤੇ ਸਾਲਾਨਾ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਸਾਲ ਦੇ ਪਹਿਲੇ ਜੇਠਾ ਵੀਰਵਾਰ ਤੇ ਪੂਰੀਆਂ ਛੋਲੇ ਅਤੇ ਜਲੇਬੀਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਬਾਬਾ ਭੋਲਾ ਖਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਰਗਾਹ ਤੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੰਮ ਵੀ ਜਾਰੀ ਹੈ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ।

   
  
  ਮਨੋਰੰਜਨ


  LATEST UPDATES











  Advertisements