View Details << Back

ਹਲਕੇ ਦੇ ਪਿੰਡਾਂ ਵਿੱਚ ਵਿਨਰਜੀਤ ਗੋਲਡੀ ਨੂੰ ਭਰਵਾਂ ਸਮਰਥਨ
ਲੋਕ ਅਕਾਲੀ ਬਸਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਨੇ : ਵਿਨਰਜੀਤ ਗੋਲਡੀ

ਸੰਗਰੂਰ (ਰਸ਼ਪਿੰਦਰ ਸਿੰਘ) ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਵੋਟਰਾਂ ਦਾ ਵੱਡਾ ਜਨ ਸਮਰਥਨ ਮਿਲ ਰਿਹਾ ਹੈ । ਅੱਜ ਵਿਨਰਜੀਤ ਗੋਲਡੀ ਵੱਲੋਂ ਹਲਕੇ ਦੇ ਪਿੰਡਾਂ ਹਰੇੜੀ, ਚੰਗਾਲ, ਖਿੱਲਰੀਆਂ, ਬੰਗਾਂਵਲੀ ,ਰਾਮਪੁਰਾ ਬਸਤੀ ’ਚ ਆਦਿ ਥਾਵਾਂ ਤੇ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਇਨਾਂ ਪਿੰਡਾਂ ਵਿੱਚ ਲੋਕਾਂ ਵੱਲੋਂ ਗੋਲਡੀ ਦਾ ਭਰਵਾਂ ਸਵਾਗਤ ਕੀਤਾ ਗਿਆ।
ਵੱਖ ਵੱਖ ਪਿੰਡਾਂ ਵਿੱਚ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ: ਗੋਲਡੀ ਨੇ ਕਿਹਾ ਕਿ ਸੂਬੇ ਦੇ ਲੋਕ ਹੁਣ ਪੂਰੀ ਤਰ੍ਹਾਂ ਨਾਲ ਅਕਾਲੀ ਬਸਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪਿਛਲੇ 5 ਸਾਲਾਂ ਵਿੱਚ ਪੰਜਾਬ ਦਾ ਰੱਤੀ ਭਰ ਵੀ ਵਿਕਾਸ ਨਹੀਂ ਕੀਤਾ। ਪਹਿਲਾਂ ਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਵਿਚੋਂ ਬਾਹਰ ਨਹੀਂ ਆਇਆ ਤੇ ਹੁਣ ਵਾਲਾ ਮੁੱਖ ਮੰਤਰੀ ਚੰਨੀ ਸਿਰਫ ਐਲਾਨ ਕਰਨ ਤੱਕ ਹੀ ਸੀਮਤ ਹੈ। ਗੋਲਡੀ ਨੇ ਆਪ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਹਾਲੇ ਤੱਕ ਡੱਕਾ ਦੂਹਰਾ ਨਹੀਂ ਕੀਤਾ ਪਰ ਪੰਜਾਬ ਦੇ ਲੋਕਾਂ ਨੂੰ ਤਰਾਂ ਤਰਾਂ ਦੇ ਬਿਆਨ ਦੇ ਕੇ ਭਰਮਾਉਣ ਦੀ ਕੋਸ਼ਿਸ ਕਰ ਰਿਹਾ ਹੈ ਪਰ ਪੰਜਾਬ ਦੇ ਵੋਟਰ ਬਹੁਤ ਸਿਆਣੇ ਨੇ ਹੁਣ ਇਹਦੀਆਂ ਗੱਲਾਂ ਵਿੱਚ ਨਹੀਂ ਆਉਣਗੇ।
ਉਨਾਂ ਕਿਹਾ ਕਿ ਮੈਂ ਬੇਸ਼ੱਕ ਵੱਡੀ ਗਿਣਤੀ ਵਿੱਚ ਪਾਰਟੀ ਦੀਆਂ ਚੋਣਾਂ ਵੇਖੀਆਂ ਹਨ ਪਰ ਮੈਂ ਆਪਣੀ ਸਿਆਸਤ ਦੀ ਪੌੜੀ ਦੀ ਪਹਿਲੇ ਡੰਡੇ ਤੇ ਪੈਰ ਰੱਖਿਆ ਹੈ, ਮੈਨੂੰ ਆਪਣੇ ਹਲਕੇ ਸੰਗਰੂਰ ਵਾਲਿਆਂ ਦੇ ਮਾਣ ਹੈ ਕਿ ਉਹ ਹਰ ਪੱਧਰ ਤੇ ਮੱਦਦ ਕਰਨਗੇ। ਇਸ ਮੌਕੇ ਪਿੰਡਾਂ ਦੇ ਵੋਟਰਾਂ ਨੇ ਵਿਨਰਜੀਤ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨ, ਮਨ ਨਾਲ ਉਨਾਂ ਦੀ ਮੱਦਦ ਕਰਨਗੇ। ਗੋਲਡੀ ਨੇ ਪਿੰਡਾਂ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਤਣ ਉਪਰੰਤ ਉਹ ਪਿੰਡਾਂ ਦੇ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਇਸ ਮੌਕੇਤੇਜਿੰਦਰ ਸਿੰਘ ਸੰਘਰੇੜੀ ਜਿਲ੍ਹਾ ਪ੍ਰਧਾਨ ਸ਼ਹਿਰੀ ਅਕਾਲੀ ਦਲ, ਬੀਬੀ ਪਰਮਜੀਤ ਕੌਰ ਵਿਰਕ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ,ਹਰਦੀਪ ਕੌਰ ਸਰਪੰਚ ਹਰੇੜੀ, ਜਸਵਿੰਦਰ ਸਿੰਘ ਅਕੋਈ ਕਿਸਾਨ ਵਿੰਗ,ਐਡਵੋਕੇਟ ਸੁਖਵੀਰ ਸਿੰਘ ਪੂਨੀਆ, ਐਡਵੋਕੇਟ ਵੀਰਦਵਿੰਦਰ ਸਿੰਘ, ਐਡਵੋਕੇਟ ਜਸਵੀਰ ਸਿੰਘ, ਗਰਮੇਲ ਸਿੰਘ ਫਤਿਹਗੜ੍ਹ ਛੰਨਾ, ਐਡ. ਗੁਰਮਨ ਬਰਾੜ, ਬਲਜੀਤ ਸਿੰਘ ਭਿੰਡਰ ਪ੍ਰਧਾਨ, ਬੱਗਾ ਸਿੰਘ, ਸੰਦੀਪ ਵਕੀਲ, ਰਣਜੀਤ ਸਿੰਘ, ਸਮਸ਼ੇਰ ਸਿੰਘ, ਮਨਦੀਪ ਸਿੰਘ, ਰਾਜਿੰਦਰ ਸਿੰਘ, ਲੱਖਾ ਸਿੰਘ ਸਰਪੰਚ, ਪ੍ਰਗਟ ਸਿੰਘ, ਲਖਵਿੰਦਰ ਸਿੰਘ, ਗੁਰਜੰਟ ਸਿੰਘ ਮੈਂਬਰ, ਜਗਤਾਰ ਸਿੰਘ (ਵਕੀਲ), ਮੇਜਰ ਸਿੰਘ ਸਾਬਕਾ ਸਰਪੰਚ, ਸੇਵਾ ਸਿੰਘ, ਅਮਨਦੀਪ ਸਿੰਘ ਭੁੱਲਰ,ਰਾਮ ਸਿੰਘ ਸਾਬਕਾ ਸਰਪੰਚ, ਬਿੱਟੂ ਸਿੰਘ, ਨੰਦ ਸਿੰਘ, ਜੋਗਾ ਸਿੰਘ, ਮੱਖਣ ਸਿੰਘ ਸ਼ਾਹਪੁਰ ਆਦਿ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements