View Details << Back

ਵੱਡੀ ਖਬਰ: ਬਜੁਰਗ ਗ੍ਰੰਥੀ ਦੀ ਹੋਈ ਮੌਤ

ਬਟਾਲਾ :

ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਦਲੇਲਪੁਰ ਦੇ ਪਾਠੀ ਕਸ਼ਮੀਰ ਸਿੰਘ ਦਾ ਦਾਬਾਂਵਾਲੀ ਵਿਖੇ ਡਿਊਟੀ ਲਗਾਉਣ ਨੂੰ ਲੈ ਕੇ ਕਤਲ ਹੋਣ ਦੀ ਖਬਰ ਹੈ। ਪਿੰਡ ਦਲੇਲ ਪੁਰ ਦੇ ਸਰਪੰਚ ਹਰਵਿੰਦਰ ਸਿੰਘ ਬੰਟੀ ਦਲੇਰਪੁਰ ਤੇ ਨੌਜਵਾਨ ਸਾਬੀ ਨੇ ਦੱਸਿਆ ਕਿ ਕਸਮੀਰ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੀ ਡਿਊਟੀ ਲਗਾਉਣ ਲਈ ਦਾਬਾਂਵਾਲ ਗਿਆ ਹੋਇਆ ਸੀ ਇਸ ਉਪਰੰਤ ਸਵੇਰੇ ਤੜਕਸਾਰ ਤਿੰਨ ਵਜੇ ਡਿਊਟੀ ਨੂੰ ਲੈ ਕੇ ਗ੍ਰੰਥੀ ਸਿੰਘਾਂ ਦੇ ਹੋਏ ਤਕਰਾਰ ਦੌਰਾਨ ਕਸਮੀਰ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਗ੍ਰੰਥੀ ਸਿੰਘ ਕਸ਼ਮੀਰ ਸਿੰਘ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ।

ਉਕਤ ਮਾਮਲੇ ਦੇ ਸੰਬੰਧ ਚ ਜਾਣਕਾਰੀ ਦਿੰਦਿਆਂ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਾਬਾਂਵਾਲ ਪਿੰਡ ਦੇ ਅਵਤਾਰ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਸਾਹਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ ਕਿ ਤੜਕਸਾਰ 3 ਵਜੇ ਕਸ਼ਮੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਦਲੇਲਪੁਰ ਨੇ ਡਿਊਟੀ ਤੇ ਬੈਠਣਾ ਸੀ, ਕਿ ਪਿੰਡ ਦਾਬਾਂਵਾਲ ਦਾ ਹੀ ਪਾਠੀ ਲਖਬੀਰ ਸਿੰਘ ਉਰਫ ਬੰਟੀ ਪੁੱਤਰ ਹਰਬੰਸ ਸਿੰਘ ਨੇ ਕਿਹਾ ਕਿ ਇਹ ਡਿਊਟੀ ਉਸਨੇ ਲਗਾਉਣੀ ਹੈ ਜਿਸ ਤੇ ਦੋਹਾਂ ਚ ਮਾਮੂਲੀ ਤਕਰਾਰ ਹੋ ਗਿਆ ਅਤੇ ਲਖਬੀਰ ਸਿੰਘ ਉਰਫ ਬੰਟੀ ਨੇ ਉਸੇ ਵਕਤ ਹੀ ਤੇਜ਼ਧਾਰ ਹਥਿਆਰ ਨਾਲ ਕਸ਼ਮੀਰ ਸਿੰਘ ਦੇ ਸਿਰ ਤੇ ਵਾਰ ਕਰ ਦਿੱਤੇ।

ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਾਠੀ ਕਸ਼ਮੀਰ ਸਿੰਘ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਸ਼ਮੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਾਠੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ, ਉਸ ਉਪਰੰਤ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਲਖਬੀਰ ਸਿੰਘ ਉਰਫ ਬੰਟੀ ਘਟਨਾ ਤੋਂ ਬਾਅਦ ਫ਼ਰਾਰ ਹੋ ਗਏ ਅਤੇ ਉਸ ਨੂੰ ਫੜਨ ਲਈ ਪੁਲਸ ਪਾਰਟੀ ਛਾਪੇਮਾਰੀ ਕਰ ਰਹੀ ਹੈ।


   
  
  ਮਨੋਰੰਜਨ


  LATEST UPDATES











  Advertisements