View Details << Back

ਪੰਜਾਬ ਕਾਂਗਰਸ ਦੇ ਕਈ ਉਮੀਦਵਾਰਾਂ ਦੀ ਪਹਿਲੀ ਲਿਸਟ ਸੋਸ਼ਲ ਮੀਡੀਆ ‘ਤੇ ਵਾਇਰਲ, ਜਾਣੋ ਕੀ ਹੈ ਲਿਸਟ ਦੀ ਸੱਚਾਈ

ਮਾਲਵਾ ਬਿਊਰੋ, ਚੰਡੀਗੜ੍ਹ–

ਆਲ ਇੰਡੀਆ ਕਾਂਗਰਸ ਕਮੇਟੀ ਦੇ ਨਾਮ ਤੋਂ ਇਕ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਸੋਸ਼ਲ ਮੀਡੀਆ ‘ਤੇ ਲਿਸਟ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।

ਵਾਇਰਲ ਲਿਸਟ ਵਿੱਚ 2 ਦਰਜਨ ਤੋਂ ਵੱਧ ਉਮੀਦਵਾਰਾਂ ਦਾ ਨਾਮ ਦੱਸਿਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਲੀਡਰਾਂ ਨੂੰ ਟਿਕਟ ਮਿਲ ਗਈ ਹੈ।

ਦੱਸ ਦਈਏ ਕਿ, ਉਕਤ ਲਿਸਟ ਨੂੰ ਇਕ ਮੀਡੀਆ ਅਦਾਰੇ ਵਲੋਂ ਛਾਪ ਵੀ ਦਿੱਤਾ ਗਿਆ ਹੈ। “ਪੰਜਾਬ ਨੈੱਟਵਰਕ” ਵਲੋਂ ਜਦੋਂ ਇਸ ਵਾਇਰਲ ਲਿਸਟ ਦੀ ਪੜਤਾਲ ਕੀਤੀ ਗਈ ਤਾਂ ਇਹ ਜਾਅਲੀ ਪਾਈ ਗਈ।

ਵਾਇਰਲ ਲਿਸਟ ਬਾਰੇ ਕਾਂਗਰਸ ਦੇ ਇੱਕ ਉੱਚ ਪੱਧਰੀ ਕਾਂਗਰਸੀ ਆਗੂ ਨੇ “ਪੰਜਾਬ ਨੈੱਟਵਰਕ” ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਲਿਸਟ ਜਾਅਲੀ (Fake) ਹੈ।

ਕਾਂਗਰਸੀ ਆਗੂ ਨੇ ਸਮੂਹ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ, ਉਹ ਕੋਈ ਵੀ ਲਿਸਟ ਸਬੰਧੀ ਖ਼ਬਰ ਚਲਾਉਣ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲੈਣ।

ਉਹਨਾਂ ਦਾਅਵਾ ਕਰਦਿਆਂ ਕਿਹਾ ਕਿ, ਅੱਜ ਕੱਲ ਦੇ ਵਿੱਚ ਕਾਂਗਰਸ ਕਰੀਬ 70 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਰਹੀ ਹੈ। ਦੱਸ ਦਈਏ ਕਿ ਖ਼ਬਰ ਲਿਖੇ ਜਾਣ ਤੱਕ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਸੀ ਕੀਤੀ।


   
  
  ਮਨੋਰੰਜਨ


  LATEST UPDATES











  Advertisements