View Details << Back

ਜਾਅਲੀ ਸਰਟੀਫਿਕੇਟ ‘ਤੇ ਹਾਸਲ ਕਰ ਲਈ ਸਰਕਾਰੀ ਨੌਕਰੀ, FIR ਦਰਜ

ਡੇਰਾਬੱਸੀ–

ਡੇਰਾਬੱਸੀ ਪੁਲਿਸ ਨੇ 17 ਸਾਲ ਪਹਿਲਾਂ ਪੱਛੜੀ ਸ਼ੇ੍ਣੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ‘ਚ ਅਮਿਤ ਸੈਣੀ ਪੁੱਤਰ ਯਸਦੇਵ ਸੈਣੀ ਵਾਸੀ ਪਿੰਡ ਭਬਾਤ, ਥਾਣਾ ਜ਼ੀਰਕਪੁਰ ਖ਼ਿਲਾਫ਼ ਆਈਪੀਸੀ ਦੀ ਧਾਰਾ 199 ਅਤੇ 420 ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਸਾਲ 2006 ਦਾ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 3045 ਸੈਕਟਰ 35 ਡੀ ਚੰਡੀਗੜ੍ਹ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਾਲ 2006 ‘ਚ ਤਹਿਸੀਲਦਾਰ ਡੇਰਾਬੱਸੀ ਨੂੰ ਓਬੀਸੀ ਸਰਟੀਫਿਕੇਟ (ਘੱਟ ਆਮਦਨ ਦੇ ਸਾਧਨਾਂ ਤੋਂ ਪਛੜੀ ਸ਼ੇ੍ਣੀ ਦਾ ਸਰਟੀਫਿਕੇਟ) ਲੈਣ ਲਈ ਬਿਨੈ ਪੱਤਰ ਦਿੱਤਾ ਸੀ, ਨੇ ਗੈਰ-ਕ੍ਰੀਮੀ ਲੇਅਰ ਦੇ ਹੇਠਾਂ ਦਿੱਤੀ ਸੀ। 2006 ‘ਚ ਸਰਟੀਫਿਕੇਟ ਲੈਣ ਲਈ ਇਹ ਸ਼ਰਤ ਰੱਖੀ ਗਈ ਸੀ ਕਿ ਉਸ ਸਮੇਂ ਦੇ ਸਾਰੇ ਸਰੋਤਾਂ ਤੋਂ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦਕਿ ਉਕਤ ਵਿਅਕਤੀ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਸੀ।



ਉਕਤ ਵਿਅਕਤੀ ਨੇ ਮਾਲ ਅਫ਼ਸਰਾਂ ਦੀ ਮਿਲੀਭੁਗਤ ਨਾਲ ਉਸ ਸਮੇਂ ਜਾਰੀ ਕੀਤੇ ਜਾਅਲੀ ਸਰਟੀਫਿਕੇਟ ਬਣਵਾ ਲਏ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਆਪਣੇ ਆਪ ਨੂੰ ਪਛੜੀ ਸ਼ੇ੍ਣੀ ਦਾ ਦਰਸਾ ਕੇ ਸਰਕਾਰੀ ਨੌਕਰੀ ਲਗਵਾ ਲਈ। ਇਸ ਦੀ ਸ਼ਿਕਾਇਤ ਉਪ ਕਪਤਾਨ ਥਾਣਾ ਡੇਰਾਬੱਸੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ


   
  
  ਮਨੋਰੰਜਨ


  LATEST UPDATES











  Advertisements