View Details << Back

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿੱਚ ਭਵਾਨੀਗੜ੍ਹ ਦੀਆਂ ਵਿਦਿਆਰਥਣਾਂ ਨੇ ਚਾਰ ਜ਼ਿਲ੍ਹਿਆਂ ਚੋ ਕੀਤਾ ਪਹਿਲਾਂ ਸਥਾਨ ਹਾਸਲ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਨਾਮਦੇਵ ਜੀ ਦਸਮੇਸ਼ ਨਗਰ ਭਵਾਨੀਗੜ੍ਹ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪਾਈਕ ਪਾਠ ਸੰਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਸਨ । ਜਿੱਥੇ ਵੱਖ ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਵੱਲੋਂ ਆਪਣਾ ਭਾਗ ਲਿਆ ਗਿਆ। ਉਥੇ ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਮਾਨਸਾ ਅਤੇ ਪਟਿਆਲਾ ਜ਼ਿਲ੍ਹਿਆਂ ਦੀਆਂ ਵਿਦਿਆਰਥਣਾਂ ਦੀ ਪ੍ਰੀਖਿਆ ਹੋਈ ਜਿਸ ਦਾ ਨਤੀਜਾ ਮੁੱਖ ਕੇਂਦਰ ਸੰਗਰੂਰ ਵਿਖੇ 18 ਜਨਵਰੀ 2022 ਨੂੰ ਸੁਣਾਇਆ ਗਿਆ ਇਸ ਮੌਕੇ ਹਰਪਾਲ ਸਿੰਘ ਬੇਦੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ ਵੱਖ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਨਿਰਲੇਪ ਕੌਰ,ਜਸਵਿੰਦਰ ਕੌਰ, ਅਰਵਿੰਦਰ ਕੌਰ ਅਤੇ ਕਰਮਜੀਤ ਕੌਰ ਨੇ ਫਸਟ ਪੁਜ਼ੀਸ਼ਨ ਹਾਸਿਲ ਕੀਤੀ ਅਤੇ ਪਰਮਜੀਤ ਕੌਰ ਨੇ ਸੈਕਿੰਡ ਪੁਜੀਸਨ ਹਾਸਲ ਬੀਬੀ ਅਵਤਾਰ ਕੌਰ, ਅਮਨਦੀਪ ਕੌਰ ਨੇ ਥਰਡ ਪੁਜੀਸ਼ਨ ਹਾਸਲ ਕੀਤੀ । ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸਾਰੀਆਂ ਬੀਬੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਸਰਦਾਰਨੀ ਸੁਖਵਿੰਦਰ ਕੌਰ ਤੂਰ ਅਧਿਆਪਕਾ ਨੇ ਪਾਠ ਸੰਖਿਆ ਦੇਣ ਦੀ ਸੇਵਾ ਨਿਭਾਈ ਅਤੇ ਵੱਧ ਤੋਂ ਵੱਧ ਵਿਦਿਆਰਥਣਾਂ ਨੂੰ ਸਿੱਖੀ ਨਾਲ ਜੁੜ ਕੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਬਲਜੀਤ ਸਿੰਘ,ਹਰਪਾਲ ਸਿੰਘ, ਰਘਵੀਰ ਸਿੰਘ,ਮਾਸਟਰ ਗੁਰਚਰਨ ਸਿੰਘ ਅਤੇ ਹਰਭਜਨ ਸਿੰਘ ਹੈਪੀ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements