View Details << Back

ਵੱਡੀ ਖ਼ਬਰ- ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਖਿਲਾਫ FIR ਦਰਜ

ਚੰਡੀਗੜ੍ਹ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ’ਤੇ ਉਨ੍ਹਾਂ ਵੱਲੋਂ ਇਕ ਚੋਣ ਜਲਸੇ ਵਿੱਚ ਦਿੱਤੀ ਗਈ ਇਕ ਵਿਵਾਦਿਤ ਤਕਰੀਰ ਨੂੰ ਲੈ ਕੇ ਐਫ.ਆਈ.ਆਰ.ਦਰਜ ਕਰ ਦਿੱਤੀ ਗਈ ਹੈ।

ਇਹ ਐਫ.ਆਈ.ਆਰ. ਥਾਣਾ ਸਿਟੀ ਮਲੇਰਕੋਟਲਾ ਵਿੱਚ ਐਤਵਾਰ ਨੂੂੰ ਧਾਰਾ 153-ਏ ਆਈ.ਪੀ.ਸੀ.ਅਤੇ ਰੀਪਰੈਸੈਂਟੇਸ਼ਨ ਆਫ਼ ਪੀਪਲ ਐਕਟ 1950, 1951, 1989 ਦੀ ਧਾਰਾ 125 ਤਹਿਤ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਮੁਸਤਫ਼ਾ ਵੱਲੋਂ ਦਿੱਤੀ ਗਈ ਇਕ ਤਕਰੀਰ ਨੂੰ ਇਕ ਫ਼ਿਰਕੇ ਦੇ ਖਿਲਾਫ਼ ਅਤੇ ਧਮਕੀ ਭਰਪੂਰ ਰਵੱਈਆ ਮੰਨਿਆ ਜਾ ਰਿਹਾ ਹੈ ਹਾਲਾਂਕਿ ਸ੍ਰੀ ਮੁਸਤਫ਼ਾ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਭਾਸ਼ਾ ਇਕ ਫ਼ਿਰਕੇ ਦੇ ਖਿਲਾਫ਼ ਨਹੀਂ ਸਗੋਂ ਮਾੜੇ ਅਨਸਰਾਂ ਦੇ ਖਿਲਾਫ਼ ਵਰਤੀ ਹੈ।

ਇਸ ਗੱਲ ਨੂੰ ਮੁੱਦਾ ਬਣਾ ਕੇ ਭਾਜਪਾ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਨਾ ਕੇਵਲ ਸਾਬਕਾ ਡੀ.ਜੀ.ਪੀੈ. ਨੂੰ ਸਗੋਂ ਕਾਂਗਰਸ ਪਾਰਟੀ ਨੂੰ ਵੀ ਵੱਡੇ ਪੱਧਰ ’ਤੇ ਘੇਰ ਰਹੀਆਂ ਹਨ। yes punjab


   
  
  ਮਨੋਰੰਜਨ


  LATEST UPDATES











  Advertisements