View Details << Back

ਗੁਰੂਹਰਸਹਾਏ ‘ਚ ਕਾਂਗਰਸ ਦੇ ਉਮੀਦਵਾਰ ਦਾ ਭਾਰੀ ਵਿਰੋਧ; ਟਕਸਾਲੀ ਕਾਂਗਰਸੀਆਂ ਨੇ ਉਮੀਦਵਾਰ ਬਦਲਣ ਦੀ ਕੀਤੀ ਮੰਗ

ਮਾਲਵਾ ਬਿਊਰੋ, ਚੰਡੀਗੜ੍ਹ

ਫ਼ਿਰੋਜਪੁਰ ਕਾਂਗਰਸ ਦੂਜੀ ਲਿਸਟ ਜਾਰੀ ਹੁੰਦਿਆ ਹੀ ਬਹੁਤ ਸਾਰੀਆਂ ਸੀਟਾਂ ‘ਤੇ ਨਵੇਂ ਅਤੇ ਬਾਹਰੀ ਉਮੀਦਵਾਰ ਖੜ੍ਹੇ ਕਰ ਦਿੱਤੇ ਜਾਣ ਕਾਰਨ ਕਾਂਗਰਸ ਵਿਚ ਬਲਾਸਟ ਹੋ ਗਿਆ ਹੈ।

ਗੁਰੂਦੁਆਰਾ ਪ੍ਰਗਟ ਸਾਹਿਬ ਵਿਖੇ ਕਾਂਗਰਸੀ ਵਰਕਰਾਂ, ਸਰਪੰਚਾਂ, ਪੰਚਾਂ, ਬਲਾਕ ਸਮੰਤੀ ਮੈਂਬਰ ਅਤੇ ਚੈਅਰਮੈਨਾ ਨੇ ਹੰਗਾਮੀ ਮੀਟਿੰਗ ਕੀਤੀ।

ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਗੁਰੂਹਰਸਹਾਏ ਵਿਚ ਬਾਹਰੀ ਉਮੀਦਵਾਰ ਭੇਜਣ ‘ਤੇ ਭਾਰੀ ਵਿਰੋਧ ਦਰਜ ਕਰਵਾਇਆ ਗਿਆ।

ਮੀਟਿੰਗ ਵਿੱਚ ਸਾਰੀਆਂ ਬਰਾਦਰੀਆਂ ਦੇ ਨੁਮਾਇੰਦਿਆ ਨੇ ਹਾਜ਼ਰੀ ਲਗਵਾਈ ਅਤੇ ਸਾਰਿਆਂ ਨੇ ਸਰਵ-ਸੰਪਤੀ ਨਾਲ ਮਤਾ ਪਾਸ ਕਰਕੇ ਕਾਂਗਰਸ ਪਾਰਟੀ ਹਾਈਕਮਾਨ ਨੂੰ ਉਮੀਦਵਾਰ ਬਦਲਕੇ ਹਲਕਾ ਗੁਰੂਹਸਹਾਏ ਦੇ ਕਿਸੇ ਵੀ ਲੋਕਲ ਕਾਂਗਰਸ ਦੇ ਵਰਕਰ ਨੂੰ ਟਿਕਟ ਦੇਣ ਲਈ ਅਪੀਲ ਕੀਤੀ ਹੈ।

ਸਭ ਵਰਕਰ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।ਹਾਜ਼ਰ ਕਾਂਗਰਸੀ ਵਰਕਰਾਂ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਗਿਆ ਕਿ ਉਹ ਬਾਹਰੀ ਉਮੀਦਵਾਰ ਦਾ ਕਦੇ ਸਮਰਥਨ ਨਹੀਂ ਕਰਨਗੇ।

ਉਨਾ ਕਿਹਾ ਕਿ ਉਮੀਦਵਾਰ ਨਾ ਬਦਲਿਆ ਤਾਂ ਉਹ ਵੱਡਾ ਫੈਸਲਾ ਲਏ ਸਕਦੇ ਹਨ। ਕਾਂਗਰਸ ਵਿੱਚ ਉਠੀ ਇਹ ਬਗਾਵਤ ਭਾਰੀ ਨੁਕਸਾਨ ਕਰ ਸਕਦੀ ਹੈ।


   
  
  ਮਨੋਰੰਜਨ


  LATEST UPDATES











  Advertisements