View Details << Back

ਕੈਨੇਡਾ ਤੋਂ ਵੱਡੀ ਖ਼ਬਰ; 200 ਚੋਰੀ ਦੀਆਂ ਕਾਰਾਂ ਸਮੇਤ 24 ਗ੍ਰਿਫਤਾਰ, 6 ਜਣੇ ਭਾਰਤੀ

ਨਿਊਯਾਰਕ/ਟੋਰਾਂਟੋ :

ਬੀਤੇ ਦਿਨ ਕੈਨੇਡਾ ਦੀ ਪੀਲ ਰੀਜਨਲ ਪੁਲਸ ਵੱਲੋਂ 6 ਮਹੀਨੇ ਦੇ ਕਰੀਬ ਚੱਲੇ ਪ੍ਰਾਜੈਕਟ ਹਾਈ ਫਾਈ ਤਹਿਤ ਕੀਤੀ ਗਈ ਕਾਰਵਾਈ ਵਿਚ ਗ੍ਰੇਟਰ ਟੋਰਾਂਟੋ ਦੇ ਖੇਤਰ ਵਿਚ 24 ਲੋਕਾਂ ਨੂੰ ਕਾਰ ਚੋਰੀਆਂ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਗਿਆ। ਇਹਨਾਂ ਲੋਕਾਂ ਵਿਚ 6 ਭਾਰਤੀ ਵੀ ਸ਼ਾਮਲ ਹਨ। ਇਹਨਾਂ ਲੋਕਾਂ ‘ਤੇ ਕੁੱਲ 321 ਦੋਸ਼ ਲਾਏ ਗਏ ਹਨ। ਕੈਨੇਡਾ ਦੀ ਪੀਲ ਪੁਲਸ ਵੱਲੋ ਇੰਨਾਂ ਕੋਲੋ ਚੋਰੀ ਦੀਆਂ 217 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

ਪੁਲਸ ਮੁਤਾਬਕ ਬਰਾਮਦ ਹੋਈਆਂ ਗੱਡੀਆਂ ਦਾ ਮੁੱਲ 11.1 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਇਸ ਤੋਂ ਇਲਾਵਾ ਇੱਕ ਲੱਖ ਡਾਲਰ ਕੈਸ਼ ਦੀ ਵੀ ਬਰਾਮਦਗੀ ਹੋਈ ਹੈ। ਇਹ ਸਾਰੀਆਂ ਗ੍ਰਿਫ਼ਤਾਰੀਆਂ ਪੀਲ, ਹਾਲਟਨ ਅਤੇ ਯੌਰਕ ਰੀਜਨ ਦੇ ਇਲਾਕੇ ਤੋਂ ਹੋਈਆਂ ਹਨ। ਇਸਦੇ ਨਾਲ ਡਰੱਗ ਅਤੇ ਜਾਅਲੀ ਕਾਗਜ਼ਾਤ ਵੀ ਬਰਾਮਦ ਕੀਤੇ ਗਏ ਹਨ। ਇਹ ਪੀਲ ਪੁਲਸ ਦੀ ਕਾਰ ਚੋਰੀਆਂ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਕਾਰਵਾਈ ਹੈ।

ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਸ਼ੈਮੂਅਲ ਲਕੀਰ (63) ਬਰੈਂਪਟਨ, ਅਮੀਰ ਕਾਦਰੀ (26), ਨਿਜਰਾਲੀ ਕਾਦਰੀ (25), ਬ੍ਰੈਡਲੀ ਸਟੀਵਰਟ (29), ਰਣਵੀਰ ਸਾਂਗੀ (22), ਫਰਮਰੋਜ ਹਵੇਵਾਲਾ(36), ਯੁਵਰਾਜ ਬਹਿਲ (22), ਜਾਹਿਦ ਗੋਲਕ (21), ਆਕਾਸ਼ ਸੰਦਲ (24), ਸਨਮ ਮੈਨੀ(32), ਵਰੁਣ ਵਰਮਾ (21), ਆਰਾ ਰੌਜ ਰੌਈਨ (ਔਰਤ) ਉਮਰ (33), ਬਲਵਿੰਦਰ ਧਾਲੀਵਾਲ(65), ਕੈਲੀ ਮੈਕਕਾਰਥੀ (ਔਰਤ) ਉਮਰ (33) ਸਾਲ, ਰੋਨੀ ਕੋਟੇ (30) ਕੇਵਿਨ ਮਿਲਰ (33),ਲੀਜਾ ਮੋਰੈਰਟੀ (ਅੋਰਤ), 28 ਸਾਲ, ਜੈਨਥ ਅਲਾਜਾਨ (ਕੁੜੀ) ਉਮਰ (19) ਸਾਲ, ਸੇਡਰਿਕ ਕੋਮਬਰੇ (19), ਅਹਿਮਦ ਅੱਲ- ਮੌਸਾਈ (20), ਸੇਮ ਮੁੰਡਲੇ (32), ਲੇਵੀ ਸ਼ੈਲੋ (52), ਅਤੇ ਦੋ ਹੋਰ 17 ਸਾਲ ਦੀ ਉਮਰ ਦੇ ਨੋਜਵਾਨ ਸ਼ਾਮਿਲ ਹਨ।

ਇਸ ਸਫਲਤਾ ਪੂਰਵਕ ਵੱਡੀ ਕਾਰਵਾਈ ਵਿਚ ਪੀਲ ਰੀਜਨਲ ਪੁਲਸ, ਹਾਲਟਨ ਰੀਜ਼ਨਲ ਪੁਲਸ,ਓਂਟਾਰੀੳ ਪ੍ਰੋਵਿਨਸ਼ਨਿਲ ਪੁਲਸ ,ਕੈਨੇਡੀਅਨ ਬਾਰਡਰ ਸਰਵਿਸ ਏਜੰਸੀ, ਪੋਰਟ ਆਫ ਮੌੰਟਰਿਅਲ ਅਤੇ ਪੋਰਟ ਆਫ ਹੈਲੀਫੈਕਸ ਵਰਗੀਆਂ ਏਜੰਸੀਆਂ ਵੀ ਸ਼ਾਮਲ ਸਨ। (ਰਾਜ ਗੋਗਨਾ)


   
  
  ਮਨੋਰੰਜਨ


  LATEST UPDATES











  Advertisements